ਨਿਪਾਲ ਦੇ ਭਿਆਨਕ ਹੜ੍ਹ ਮਗਰੋਂ ਬੀ.ਸੀ. ਦੇ ਦੋ ਜੋੜੇ ਲਾਪਤਾ, ਪਰਿਵਾਰਾਂ ਨੂੰ ਆਪਣੇ ਜੀਆਂ ਦੀ ਉਡੀਕ
ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਨਿਪਾਲ ’ਚ ਆਏ ਭਿਆਨਕ ਹੜ੍ਹ ਤੋਂ ਕਈ ਦਿਨ ਬਾਅਦ ਵੀ ਮੈਟਰੋ ਵੈਨਕੂਵਰ ਦੇ 2 ਜੋੜਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਲਾਪਤਾ ਲੋਕਾਂ ਦੇ ਪਰਿਵਾਰ ਆਪਣੇ ਜੀਆਂ ਬਾਰੇ ਕਿਸੇ ਵੀ ਜਾਣਕਾਰੀ ਦੀ ਉਡੀਕ ਕਰ ਰਹੇ ਹਨ।
ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਨਿਪਾਲ ’ਚ ਆਏ ਭਿਆਨਕ ਹੜ੍ਹ ਤੋਂ ਕਈ ਦਿਨ ਬਾਅਦ ਵੀ ਮੈਟਰੋ ਵੈਨਕੂਵਰ ਦੇ 2 ਜੋੜਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਲਾਪਤਾ ਲੋਕਾਂ ਦੇ ਪਰਿਵਾਰ ਆਪਣੇ ਜੀਆਂ ਬਾਰੇ ਕਿਸੇ ਵੀ ਜਾਣਕਾਰੀ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨਿਪਾਲ ‘ਚ ਪਿਛਲੇ ਦਿਨੀ ਆਏ ਭਿਆਨਕ ਹੜ ਨੇ ਭਾਰੀ ਤਬਾਹੀ ਮਚਾਈ ਸੀ। ਇਸ ਹੜ੍ਹ ਤੋਂ ਬਾਅਦ ਮੈਟਰੋ ਵੈਨਕੂਵਰ ਨਾਲ ਸਬੰਧਤ ਦੋ ਜੋੜੇ ਲਾਪਤਾ ਦੱਸੇ ਜਾ ਰਹੇ ਹਨ। ਕੈਨੇਡਾ ਦੇ ਸੰਘੀ ਅਧਿਕਾਰੀਆਂ ਅਨੁਸਾਰ ਇਸ ਆਫ਼ਤ ਤੋਂ ਬਾਅਦ 32 ਕੈਨੇਡੀਅਨ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੋਕ ਵੀ ਸ਼ਾਮਲ ਹਨ। ਹੜ੍ਹ ਦੀ ਤਬਾਹੀ ਤੋਂ ਕਈ ਦਿਨ ਲੰਘ ਜਾਣ ਦੇ ਬਾਵਜੂਦ ਮੈਟਰੋ ਵੈਨਕੂਵਰ ਦੇ ਇਨ੍ਹਾਂ ਦੋ ਜੋੜਿਆਂ ਬਾਰੇ ਪੱਕੀ ਜਾਣਕਾਰੀ ਨਾ ਮਿਲਣ ਕਾਰਨ ਉਨ੍ਹਾਂ ਦੇ ਪਰਿਵਾਰ ਬੇਹੱਦ ਫਿਕਰਮੰਦ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਵੀ ਖ਼ਬਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।