ਮੇਰਠ (ਯੂ.ਪੀ.), 20 ਅਪ੍ਰੈਲ (ਪੀ.ਟੀ.ਆਈ.)-ਸਟੈਂਡ-ਅੱਪ ਕਾਮੇਡੀਅਨ ਤੇ ਅਦਾਕਾਰ ਸੁਨੀਲ ਪਾਲ ਨੇ ਇੱਥੇ ਇਕ ਅਦਾਲਤ ਵਿਚ ਪੇਸ਼ ਹੋ ਕੇ 2 ਵਿਅਕਤੀਆਂ ਦੀ ਪਛਾਣ ਕੀਤੀ ਜੋ 2024 ਵਿਚ ਉਸਦੇ ਅਗਵਾ ਵਿਚ ਕਥਿਤ ਤੌਰ 'ਤੇ ਸ਼ਾਮਲ ਸਨ | ਅਦਾਲਤ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪਾਲ ਨੇ ਕਿਹਾ ਕਿ ਉਸਨੂੰ 2 ਦਸੰਬਰ, 2024 ਨੂੰ ਮੇਰਠ ਤੋਂ ਅਗਵਾ ਕੀਤਾ ਗਿਆ ਸੀ ਤੇ ਬਿਜਨੌਰ ਵਿਚ ਬੰਧਕ ਬਣਾਇਆ ਗਿਆ ਸੀ | ਉਸਨੇ ਅੱਗੇ ਕਿਹਾ ਕਿ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਉਦੋਂ ਤੋਂ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਨਿਆਂਇਕ ਪ੍ਰਕਿਰਿਆ ਚੱਲ ਰਹੀ ਹੈ |