ਸੈਕਰਾਮੈਂਟੋ, 20 ਅਪ੍ਰੈਲ (ਹੁਸਨ ਲੜੋਆ ਬੰਗਾ)-ਡਾਊਨ ਟਾਊਨ ਲੋਵਾ ਸ਼ਹਿਰ ਦੇ ਪੇਡੈਸਟੀਰੀਅਨ ਮਾਲ ਨੇੜੇ ਹੋਈ ਗੋਲੀਬਾਰੀ ਵਿਚ ਯੁਨੀਵਰਸਿਟੀ ਆਫ ਲੋਵਾ ਦੇ 3 ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਜ਼ਖ਼ਮੀ ਹੋ ਗਏ | ਲੋਵਾ ਸਿਟੀ ਪੁਲਿਸ ਅਨੁਸਾਰ ਅਜੇ ਤੱਕ ਇਸ ਘਟਨਾ ਸਬੰਧੀ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ ਤੇ ਸ਼ੱਕੀ ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ | ਪੁਲਿਸ ਨੇ ਜ਼ਖਮੀਆਂ ਦੀ ਪਛਾਣ ਕਰ ਲਈ ਹੈ | ਜਿਨ੍ਹਾਂ ਵਿਚੋਂ ਇਕ ਪੀੜਤ ਦੀ ਹਾਲਤ ਗੰਭੀਰ ਹੈ ਜਦ ਕਿ ਬਾਕੀ 4 ਸਥਿਰ ਹਾਲਤ 'ਚ ਹਨ | ਪੁਲਿਸ ਵਿਭਾਗ ਨੇ ਕਿਹਾ ਹੈ ਕਿ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਗੋਲੀਬਾਰੀ ਦੀ ਘਟਨਾ ਵਿਚ ਕਿੰਨੇ ਲੋਕ ਸ਼ਾਮਿਲ ਸਨ | ਜਿਸ ਖੇਤਰ ਵਿਚ ਗੋਲੀਬਾਰੀ ਹੋਈ ਹੈ, ਉਸ ਖੇਤਰ ਵਿਚ ਡੋਨੈਲੀਜ ਪੱਬ, ਟੀ.ਸੀ.ਬੀ. ਪੂਲ ਹਾਲ, ਰੀਯੁਨੀਅਨ ਬਰੇਵਰੀ, ਬਰਦਰਜ ਬਾਰ ਤੇ ਗਰਿਲ ਐਂਡ ਸਟੱਫਡ ਓਲਾਈਵ ਸਮੇਤ ਪ੍ਰਸਿੱਧ ਬਾਰ ਹਨ |