20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

-ਲੰਡਨ 'ਚ ਯਹੂਦੀ-ਵਿਰੋਧੀ ਹਮਲਿਆਂ ਦਾ ਮਾਮਲਾ- ਈਰਾਨੀ ਸ਼ਾਸਨ ਨਾਲ ਜੁੜੇ ਵਿਅਕਤੀਆਂ 'ਤੇ ਸ਼ੱਕ-ਪੁਲਿਸ

Ad Position 21
No active advertisement
ਅਜੀਤ ਡੈਸਕ 21-04-2026
ਲੰਡਨ, 20 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਮੈਟਰੋਪੋਲੀਟਨ ਪੁਲਿਸ ਵੱਲੋਂ ਲੰਡਨ 'ਚ ਵੱਖ-ਵੱਖ ਯਹੂਦੀ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ 'ਚ ਈਰਾਨੀ ਸ਼ਾਸਨ ਨਾਲ ਜੁੜੇ ਵਿਅਕਤੀਆਂ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਦੱਸਿਆ ਕਿ ਅੱਤਵਾਦ ਵਿਰੋਧੀ ਪੁਲਿਸ (ਸੀ.ਟੀ.ਪੀ.) ਇਨ੍ਹਾਂ ਸਾਰੀਆਂ ਘਟਨਾਵਾਂ ਦੀ ਜਾਂਚ ਦੀ ਅਗਵਾਈ ਕਰ ਰਹੀ ਹੈ ਕਿਉਂਕਿ ਇਹ ਇੱਕੋ ਜਿਹੀ ਪ੍ਰਕਿਰਤੀ ਨੂੰ ਸਾਂਝਾ ਕਰਦੀਆਂ ਹਨ | ਪਿਛਲੇ ਮਹੀਨੇ ਤੋਂ ਲੰਡਨ ਵਿਚ ਇਜ਼ਰਾਈਲ ਤੇ ਯਹੂਦੀਆਂ ਨਾਲ ਜੁੜੇ ਅਹਾਤਿਆਂ 'ਤੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ | ਮੈਟਰੋਪੋਲੀਟਨ ਪੁਲਿਸ ਦੇ ਡਿਪਟੀ ਸਹਾਇਕ ਕਮਿਸ਼ਨਰ ਵਿੱਕੀ ਇਵਾਨਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਘਟਨਾਵਾਂ ਦਾ ਦਾਅਵਾ 'ਅਸ਼ਬ ਅਲ-ਯਾਮੀਨ' ਨਾਮਕ ਇਕ ਸਮੂਹ ਵਲੋਂ ਆਨਲਾਈਨ ਕੀਤਾ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਭਾਰਤੀ ਕੌਂਸਲੇਟ ਮਿਲਾਨ ਵਲੋਂ ਭਾਰਤੀਆਂ ਲਈ ਵਿਸ਼ੇਸ਼ ਸੇਵਾ ਕੈਂਪਾਂ ਦਾ ਐਲਾਨ <br/> ਅਗਲੀ ਖ਼ਬਰ ਗੋਲੀਬਾਰੀ 'ਚ ਲੋਵਾ ਯੁਨੀਵਰਸਿਟੀ ਦੇ 3 ਵਿਦਿਆਰਥੀਆਂ ਸਮੇਤ 5 ਜ਼ਖ਼ਮੀ
Ad Position 24