20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦਿਹਾਂਤ •ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 21-04-2026
ਸਿਆਟਲ, 20 ਅਪ੍ਰੈਲ (ਹਰਮਨਪ੍ਰੀਤ ਸਿੰਘ)-ਸੰਸਾਰ ਪ੍ਰਸਿੱਧ ਸੰਗੀਤ ਕੰਪਨੀ ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੇ ਛੋਟੇ ਭਰਾ ਤੇ ਕੰਪਨੀ ਦੇ ਡਾਇਰੈਕਟਰ ਦਰਸ਼ਨ ਕੁਮਾਰ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਗੁਰਬਾਣੀ ਕੀਰਤਨ ਨੂੰ ਟੀ-ਸੀਰੀਜ਼ ਕੰਪਨੀ ਜ਼ਰੀਏ ਘਰ-ਘਰ ਪਹੁੰਚਾਉਣ ਦਾ ਸਿਹਰਾ ਦਰਸ਼ਨ ਕੁਮਾਰ ਨੂੰ ਜਾਂਦਾ ਹੈ | ਅਮਰੀਕਾ ਵੱਸਦੇ ਸੰਗੀਤ ਖੇਤਰ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਜਿਨ੍ਹਾਂ ਵਿਚ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਗਿਆਨੀ ਰਣਜੀਤ ਸਿੰਘ, ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ, ਬਲਵਿੰਦਰ ਭੌਰਾ ਨਿਊਯਾਰਕ, ਮਿਸ ਪੂਜਾ, ਜੱਸੀ ਬੰਗਾ, ਜੋਗਾ ਸਿੰਘ, ਜਤਿੰਦਰ ਸਿੰਘ ਸਪਰਾਏ, ਜਗਤਾਰ ਜੱਗੀ, ਮੱਖਣ ਲੁਹਾਰਾ ਵਾਲਾ, ਗੁਰਮੁੱਖ ਸਿੰਘ ਭੁੱਲਰ ਸ਼ਿਕਾਗੋ, ਮਨਜੀਤ ਸਿੰਘ ਥਿੰਦ, ਲੇਖਕ ਅਵਤਾਰ ਸਿੰਘ ਆਦਮਪੁਰੀ, ਕਰਨੈਲ ਸਿੰਘ ਕੈਲ, ਹਾਕਮ ਸਿੰਘ ਗਰੇਵਾਲ, ਗਾਇਕ ਰਣਜੀਤ ਤੇਜੀ, ਗਾਇਕ ਸੁਖਦੇਵ ਸਾਹਿਲ, ਲਖਵਿੰਦਰ ਲੱਕੀ ਤੇ ਹੋਰ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਆਈਕਨ ਐਵਾਰਡ ਸਮਾਗਮ 'ਚ ਕਪਿਲ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ <br/> ਅਗਲੀ ਖ਼ਬਰ ਵਿਸ਼ਵ ਰਿਲੇਅ ਚੈਂਪੀਅਨਸ਼ਿਪ ਲਈ ਭਾਰਤੀ ਅਥਲੈਟਿਕਸ ਟੀਮ 'ਚ ਪੰਜਾਬ ਦੇ 2 ਖਿਡਾਰੀਆਂ ਦੀ ਚੋਣ <br/>
Ad Position 24