ਮੁੰਬਈ, 20 ਅਪ੍ਰੈਲ (ਅਜੀਤ ਬਿਊਰੋ)-ਮੁੰਬਈ 'ਚ ਕਰਵਾਏ ਗਏ 'ਪੰਜਾਬੀ ਆਈਕਨ ਅਵਾਰਡ 2026' ਸਮਾਗਮ ਨੇ ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦੇ ਕਈ ਪ੍ਰਮੁੱਖ ਸਿਤਾਰਿਆਂ ਨੂੰ ਇਕ ਜਗ੍ਹਾ ਇਕੱਠਾ ਕੀਤਾ | ਕਾਂਗਰਸ ਨੇਤਾ ਚਰਨ ਸਿੰਘ ਸਪਰਾ ਵਲੋਂ ਕਰਵਾਏ ਜਾਂਦੇ ਇਸ ਸਮਾਗਮ 'ਚ ਮਨੋਰੰਜਨ, ਕਾਰੋਬਾਰ ਤੇ ਜਨਤਕ ਜੀਵਨ ਦੇ ਖੇਤਰਾਂ ਦੀਆਂ ਕਈ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ | ਸ਼ਾਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਨੂੰ ਮਨੋਰੰਜਨ ਦੀ ਦੁਨੀਆ 'ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕਰਨਾ ਸੀ | ਇਸ ਸਮਾਗਮ ਨੂੰ ਕਈ ਪ੍ਰਸਿੱਧ ਸ਼ਖਸੀਅਤਾਂ ਦੀ ਮÏਜੂਦਗੀ ਨੇ ਮਾਣ ਦਿੱਤਾ, ਜਿਨ੍ਹਾਂ 'ਚ ਏਕਤਾ ਕਪੂਰ, ਰਾਜ ਕੁੰਦਰਾ, ਗੀਤਾ ਬਸਰਾ, ਵਿਨੀਤ ਸ਼ਰਮਾ, ਰਜਤ ਬੇਦੀ, ਸਤਿੰਦਰ ਸੱਤੀ, ਪੰਜਾਬ ਸਰਕਾਰ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਬੀ.ਐਮ.ਡਬਲਯੂ. ਇੰਡੀਆ ਦੇ ਐਮ.ਡੀ. ਹਰਦੀਪ ਬਰਾੜ ਤੇ ਮਹਿੰਦਰ ਸਿੰਘ ਗਿਲਜ਼ੀਆਂ (ਯੂ.ਐਸ.ਏ.) ਸ਼ਾਮਲ ਸਨ | ਪੰਜਾਬੀ ਆਈਕਨ ਅਵਾਰਡ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨ ਲਈ ਇਕ ਪਲੇਟਫਾਰਮ ਵਜੋਂ ਕੰਮ ਕਰਦੇ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ ਅਤੇ ਨਾਲ ਹੀ ਪੰਜਾਬੀ ਸੱਭਿਆਚਾਰ ਤੇ ਪਛਾਣ ਦੀ ਮਾਣ ਨਾਲ ਨੁਮਾਇੰਦਗੀ ਕੀਤੀ |