ਸਰਕਾਰ ਬਣਨ 'ਤੇ ਪਹਿਲੇ ਸਾਲ ਹੀ 10 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ 'ਚੋਂ ਕੱਢਣ ਦੀ ਯੋਜਨਾ-ਫੈਰਾਜ਼ <br/>
ਅਜੀਤ ਡੈਸਕ
22-04-2026
ਫੈਰਾਜ਼ ਨੇ ਕਿਹਾ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਬਰਤਾਨਵੀ ਟੈਕਸਦਾਤਾਵਾਂ ਤੇ ਬਰਤਾਨਵੀ ਲੋਕਾਂ ਨੂੰ ਉਨ੍ਹਾਂ ਲੋਕਾਂ ਦੇ ਭਾਰ ਥੱਲੇ ਰਹਿਣਾ ਪਵੇ ਜੋ ਗੈਰ-ਕਾਨੂੰਨੀ ਤੌਰ 'ਤੇ ਸਾਡੇ ਦੇਸ਼ 'ਚ ਦਾਖਲ ਹੋਏ, ਜਿਨ੍ਹਾਂ ਨੇ ਆਪਣੀ ਪਛਾਣ ਲੁਕਾਈ ਤੇ ਹੁਣ ਬਰਤਾਨਵੀ ਟੈਕਸਦਾਤਾ ਤੋਂ ਗੁਜ਼ਾਰਾ ਕਰ ਰਹੇ ਹਨ | ਰਿਫਾਰਮ ਦੇ ਬੁਲਾਰੇ ਜ਼ਿਆ ਯੂਸਫ਼ ਨਾਲ ਫੈਰਾਜ਼ ਨੇ 400,000 ਲੋਕਾਂ ਨੂੰ ਦੇਸ਼ 'ਚੋਂ ਕੱਢੇ ਜਾਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਪਿਛਲੇ ਪੰਜ ਸਾਲਾਂ ਵਿੱਚ ਯੂ ਕੇ ਵਿੱਚ ਸ਼ਰਣ ਦਿੱਤੀ ਗਈ ਹੈ¢ ਜਿਸ ਵਿੱਚ ਉਹ ਲੋਕ ਸ਼ਾਮਿਲ ਹਨ ਜੋ ਗੈਰ-ਕਾਨੂੰਨੀ ਤÏਰ 'ਤੇ ਆਏ ਸਨ ਜਾਂ ਵੀਜ਼ੇ 'ਤੇ ਆਏ ਸਨ ਪਰ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਸ਼ਰਣ ਲਈ ਅਰਜ਼ੀ ਦਿੱਤੀ ਸੀ, ਜਾਂ ਉਨ੍ਹਾਂ ਦੇਸ਼ਾਂ ਤੋਂ ਆਏ ਸਨ ਜਿਨ੍ਹਾਂ ਨੂੰ ਹੁਣ ਸੁਰੱਖਿਅਤ ਮੰਨਿਆ ਜਾਂਦਾ ਹੈ | ਪ੍ਰਭਾਵਿਤ ਲੋਕਾਂ ਨੂੰ ਇਸ ਵੇਲੇ ਸ਼ਰਣ ਦਿੱਤੇ ਜਾਣ ਤੋਂ ਬਾਅਦ ਰਹਿਣ ਦਾ ਕਾਨੂੰਨੀ ਅਧਿਕਾਰ ਹੈ, ਪਰ ਉਹ ਦਰਜਾ ਰੱਦ ਕਰ ਦਿੱਤਾ ਜਾਵੇਗਾ¢ ਰਿਫਾਰਮ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਗੈਰ-ਕਾਨੂੰਨੀ ਤÏਰ 'ਤੇ ਇੱਥੇ ਆਉਣ ਵਾਲੇ ਜਾਂ ਛੋਟੀ ਕਿਸ਼ਤੀ 'ਤੇ ਆਉਣ ਵਾਲੇ ਹਰ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣ ਦਾ ਵੀ ਵਾਅਦਾ ਹੈ, ਜਿਸ ਨਾਲ ਅਨੁਮਾਨ ਹੈ ਕਿ 600,000 ਲੋਕ ਪ੍ਰਭਾਵਿਤ ਹੋਣਗੇ¢ ਪਾਰਟੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਰੋਜ਼ਾਨਾ ਪੰਜ ਉਡਾਣਾਂ ਦੀ ਯੋਜਨਾ ਬਣਾ ਰਹੀ ਹੈ |