ਨਵੀਂ ਦਿੱਲੀ, 21 ਅਪ੍ਰੈਲ (ਪੀ.ਟੀ.ਆਈ.)-ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ.) ਦੇ ਬੱਲੇਬਾਜ਼ ਆਯੁਸ਼ ਮਹਾਤਰੇ ਨੂੰ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਚੱਲ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ | ਪੰਜ ਵਾਰ ਦੀ ਚੈਂਪੀਅਨ ਟੀਮ ਲਈ ਇਕ ਵੱਡਾ ਝਟਕਾ ਹੈ | ਮਹਾਤਰੇ ਨੂੰ 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸੀ.ਐਸ.ਕੇ. ਦੇ ਪਿਛਲੇ ਮੈਚ ਦੌਰਾਨ ਸੱਟ ਲੱਗੀ ਸੀ ਤੇ ਉਸਨੂੰ 6 ਤੋਂ 12 ਹਫ਼ਤਿਆਂ ਲਈ ਆਰਾਮ ਕਰਨਾ ਪਵੇਗਾ | 18 ਸਾਲਾ ਬੱਲੇਬਾਜ਼ ਨੇ ਸਨਰਾਈਜ਼ਰਜ਼ ਵਿਰੁੱਧ 'ਇਮਪੈਕਟ ਪਲੇਅਰ' ਵਜੋਂ ਮੈਦਾਨ 'ਤੇ ਉਤਰਿਆ ਸੀ | ਹੈਮਸਟਿ੍ੰਗ ਦੇ ਖਿਚਾਅ ਕਾਰਨ ਉਹ ਸਪੱਸ਼ਟ ਤੌਰ 'ਤੇ ਬੇਚੈਨ ਜਾਪ ਰਿਹਾ ਸੀ | ਸਨਰਾਈਜ਼ਰਜ਼ ਨੇ ਮੈਚ 10 ਦÏੜਾਂ ਨਾਲ ਜਿੱਤਿਆ ਸੀ |
ਖੇਡ ਸੰਸਾਰ
Free
ਮਾਸਪੇਸ਼ੀਆਂ 'ਚ ਖਿਚਾਅ ਕਾਰਨ ਆਈ.ਪੀ.ਐਲ. ਤੋਂ ਬਾਹਰ ਹੋਏ ਆਯੁਸ਼
ਅਜੀਤ ਡੈਸਕ
22-04-2026