ਟੋਰਾਂਟੋ, 4 ਮਈ (ਹਰਜੀਤ ਸਿੰਘ ਬਾਜਵਾ)-ਓਾਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਦੇ 327ਵੇਂ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮਿਸੀਸਾਗਾ ਦੇ ਮਾਲਟਨ ਸਥਿਤ ਗੁਰਦੁਆਰਾ ਸਾਹਿਬ 'ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ' ਤੋਂ ਟੋਰਾਂਟੋ ਦੇ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ ਤੱਕ ਸਜਾਇਆ ਗਿਆ | ਸੰਗਤ ਦੇ ਠਾਠਾਂ ਮਾਰਦੇ ਇਕੱਠ ਤੇ ਨਗਰ ਕੀਰਤਨ ਦੇ ਮੱਧ ਵਿਚ ਸ਼ੁਰੂ ਹੋਏ ਮੀਂਹ ਤੇ ਠੰਢ ਦੇ ਬਾਵਜੂਦ ਵੀ ਸੰਗਤ ਦਾ ਉਤਸ਼ਾਹ ਵੇਖਣ ਵਾਲਾ ਸੀ | ਮਾਲਟਨ ਤੋਂ ਗਿਆਰਾਂ ਸਾਢੇ ਗਿਆਰਾਂ ਵਜੇ ਦੇ ਕਰੀਬ ਜੈਕਾਰਿਆਂ ਦੀ ਗੂੰਜ 'ਚ ਸ਼ੁਰੂ ਹੋਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਤੇ ਪੰਜ ਨਿਸ਼ਾਨਚੀ ਸਿੰਘ ਕਰ ਰਹੇ ਸਨ ਜਦੋਂ ਕਿ ਵੱਖ-ਵੱਖ ਸਕੂਲਾਂ ਦੇ ਬੈਂਡ ਤੇ ਸੰਗੀਤਕ ਧੁਨਾਂ ਨਗਰ ਕੀਰਤਨ ਨੂੰ ਹੋਰ ਵੀ ਚਾਰ ਚੰਨ ਲਗਾ ਰਹੇ ਸਨ | ਨਗਰ ਕੀਰਤਨ ਦੌਰਾਨ ਜਿੱਥੇ ਨਿਰਧਾਰਿਤ ਰੂਟ 'ਤੇ ਹਰ ਥਾਂ ਸੰਗਤ ਪਾਲਕੀ ਸਾਹਿਬ ਦਾ ਸੁਆਗਤ ਕਰਨ ਲਈ ਹਾਜ਼ਰ ਸੀ | ਉੱਥੇ ਹੀ ਹਰ ਪਾਸੇ ਗੁਰੂ ਕੇ ਲੰਗਰ ਲਗਾਏ ਗਏ | ਨਗਰ ਕੀਰਤਨ ਦੌਰਾਨ ਸੁਰੱਖਿਆ ਲਈ ਜਿੱਥੇ ਟੋਰਾਂਟੋ ਪੁਲੀਸ ਵੱਡੀ ਗਿਣਤੀ ਵਿਚ ਬੜੀ ਮੁਸਤੈਦੀ ਨਾਲ ਆਪਣੀ ਡਿਓਟੀ ਨਿਭਾ ਰਹੀ ਸੀ ਉੱਥੇ ਹੀ ਫਾਇਰ ਬਿ੍ਗੇਡ, ਐਂਬੂਲੈਂਸ ਸੇਵਾਵਾਂ ਅਤੇ ਸਕਿਓਰਟੀ ਵੀ ਆਪੋ ਆਪਣੀ ਜਗ੍ਹਾ ਆਪਣੀ ਡਿਊਟੀ ਨਿਭਾ ਰਹੇ ਸਨ | ਮਿਸੀਸਾਗਾ ਦੇ ਮਾਲਟਨ ਖੇਤਰ ਤੋਂ ਚਲ ਕੇ ਆ ਰਹੇ ਨਗਰ ਕੀਰਤਨ ਦੌਰਾਨ ਖ਼ਾਲਿਸਤਾਨ ਜ਼ਿੰਦਾਬਾਦ ਲਿਖੇ ਝੰਡੇ ਲੋਕਾਂ ਦੇ ਹੱਥਾਂ ਵਿਚ, ਕਾਰਾਂ ਜੀਪਾਂ ਅਤੇ ਹੋਰ ਵਾਹਨਾਂ 'ਤੇ ਨਜ਼ਰ ਆ ਰਹੇ ਸਨ ਤੇ ਇਸੇ ਦÏਰਾਨ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲੱਗ ਰਹੇ ਸਨ | ਨਗਰ ਕੀਰਤਨ ਮÏਕੇ ਜਿੱਥੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਫਲੋਟ ਨਜ਼ਰ ਆ ਰਹੇ ਸਨ ਉੱਥੇ ਹੀ ਕਈ ਗੱਤਕਾ ਟੀਮਾਂ ਆਪੋ-ਆਪਣੇ ਗਤਕੇ ਦੇ ਜÏਹਰ ਵੀ ਦਿਖਾ ਰਹੇ ਸਨ | ਨਗਰ ਕੀਰਤਨ ਦੇ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਵਿਖੇ ਪਹੰੁਚਣ 'ਤੇ ਸੰਗਤਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ | ਅੰਤ ਵਿਚ ਬੁਲਾਰਿਆਂ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦਾ ਨਗਰ ਕੀਰਤਨ ਦੌਰਾਨ ਸਾਥ ਦੇਣ ਲਈ ਧੰਨਵਾਦ ਵੀ ਕੀਤਾ ਗਿਆ |