ਵੈਨਿਸ (ਇਟਲੀ), 6 ਮਈ (ਹਰਦੀਪ ਸਿੰਘ ਕੰਗ)-ਨੌਜਵਾਨ ਆਗੂ ਕਮਲਜੀਤ ਸਿੰਘ ਕਮਲ ਇਟਲੀ ਦੀ ਲੋਨੀਗੋ ਸ਼ਹਿਰ ਦੀ ਨਗਰ ਪਾਲਿਕਾ ਤੋਂ ਇਸ ਵਾਰ ਫਿਰ ਵੋਟਾਂ 'ਚ ਉਮੀਦਵਾਰ ਹਨ | ਜੋ ਕਿ ਇਟਲੀ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਲਈ ਇਕ ਮਾਣ ਵਾਲੀ ਗੱਲ ਹੈ ਦੱਸਣਯੋਗ ਹੈ ਕਿ ਇਟਲੀ ਵਿਚ ਮਿਤੀ 24 ਅਤੇ 25 ਮਈ ਨੂੰ ਨਗਰ ਪਾਲਿਕਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ | ਕਮਲਜੀਤ ਸਿੰਘ ਕਮਲ ਜਿੱਥੇ ਨਿਰੋਲ ਸਿੱਖੀ ਸਰੂਪ ਵਿੱਚ ਰਹਿੰਦੇ ਹਨ, ਉੱਥੇ ਨਾਲੋ ਨਾਲ ਵਿਚੈਂਸਾ 'ਤੇ ਵੈਰੋਨਾ ਇਲਾਕੇ ਵਿਚ ਵਸਦੇ ਭਾਰਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵੀ ਹਮੇਸ਼ਾ ਚਟਾਨ ਵਾਂਗੂ ਖੜ ਜਾਂਦੇ ਹਨ, ਕਿਉਕਿ ਉਹ ਇਟਾਲੀਅਨ ਭਾਈਚਾਰੇ ਅੰਦਰ ਚੰਗਾ ਰਸੂਖ ਰੱਖਦੇ ਹਨ | ਪਿਛੋਕੜ ਤੋਂ ਕਮਲ ਜਲੰਧਰ ਜਿਲੇ ਦੇ ਭੋਗਪੁਰ ਪਿੰਡ ਨਾਲ ਸਬੰਧਿਤ ਹਨ | ਉਹ ਇਸ ਵਾਰ ਲੇਗਾ ਨੌਰਦ, ਫਰਤੇਲੀ ਇਤਾਲੀਆ ਤੇ ਲੋਨੀਗੋ ਨੋ ਸੀ ਫੇਰਮਾ ਪਾਰਟੀਆਂ ਦੇ ਸਾਂਝੇ ਉਮੀਦਵਾਰ ਹੋਣਗੇ |