19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕਰੂਜ਼ ਜਹਾਜ਼ ਤੋਂ ਹੰਟਾਵਾਇਰਸ ਦੇ ਤਿੰਨ ਸ਼ੱਕੀ ਮਰੀਜ਼ਾਂ ਨੂੰ ਬਾਹਰ ਕੱਢਿਆ

Ad Position 21
No active advertisement
ਅਜੀਤ ਡੈਸਕ 07-05-2026
ਜੋਹਾਨਸਬਰਗ, 6 ਮਈ (ਏਜੰਸੀ)-ਡੱਚ ਝੰਡੇ ਵਾਲੇ ਐਮ.ਵੀ. ਹੋਂਡੀਅਸ ਕਰੂਜ਼ ਜਹਾਜ਼ 'ਤੇ ਘਾਤਕ ਹੰਟਾਵਾਇਰਸ ਦੇ ਫੈਲਣ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਲਗਭਗ 150 ਲੋਕ ਇਸ ਜਹਾਜ਼ 'ਤੇ ਫਸੇ ਹੋਏ ਹਨ | ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਬੁੱਧਵਾਰ ਨੂੰ ਕਿਹਾ ਕਿ ਹੰਟਾਵਾਇਰਸ ਦੇ ਤਿੰਨ ਸ਼ੱਕੀ ਮਰੀਜ਼ਾਂ ਨੂੰ ਪ੍ਰਭਾਵਿਤ ਕਰੂਜ਼ ਜਹਾਜ਼ ਤੋਂ ਕੱਢਿਆ ਗਿਆ ਹੈ ਤੇ ਉਨ੍ਹਾਂ ਨੂੰ ਨੀਦਰਲੈਂਡ ਲਿਜਾਇਆ ਜਾ ਰਿਹਾ ਹੈ | ਮਾਮਲੇ ਤੋਂ ਜਾਣੂ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਇਸ ਸਮੇਂ ਕੇਪ ਵਰਡੇ ਦੇ ਤੱਟ 'ਤੇ ਫਸਿਆ ਹੋਇਆ ਹੈ, ਸਪੇਨ ਦੇ ਕੈਨਰੀ ਟਾਪੂਆਂ ਲਈ ਰਵਾਨਾ ਹੋਣ ਦੀ ਉਡੀਕ ਕਰ ਰਿਹਾ ਹੈ | ਇਸ ਦÏਰਾਨ ਸਪੇਨ ਦੇ ਸਿਹਤ ਮੰਤਰਾਲੇ ਨੇ ਰਿਪੋਰਟ ਦਿੱਤੀ ਕਿ ਮਰੀਜ਼ਾਂ 'ਚ ਜਹਾਜ਼ ਦਾ ਡਾਕਟਰ ਵੀ ਸ਼ਾਮਲ ਹੈ | ਬੁੱਧਵਾਰ ਨੂੰ , ਮੰਤਰਾਲੇ ਨੇ ਕਿਹਾ ਕਿ ਜਦੋਂ ਕਿ ਮਰੀਜ਼ਾਂ ਨੂੰ ਸ਼ੁਰੂ 'ਚ ਕੈਨਰੀ ਟਾਪੂਆਂ 'ਚ ਲਿਜਾਣ ਦਾ ਪ੍ਰੋਗਰਾਮ ਸੀ, ਹੁਣ ਉਨ੍ਹਾਂ ਨੂੰ ਸਿੱਧੇ ਉਨ੍ਹਾਂ ਦੇ ਗ੍ਰਹਿ ਦੇਸ਼, ਨੀਦਰਲੈਂਡ ਵਾਪਸ ਭੇਜਿਆ ਜਾ ਰਿਹਾ ਹੈ | ਵੱਖਰੇ ਤÏਰ 'ਤੇ, ਸਵਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਕ ਵਿਅਕਤੀ ਜੋ ਦੱਖਣੀ ਅਮਰੀਕਾ ਦੀ ਯਾਤਰਾ ਤੋਂ ਵਾਪਸ ਆਇਆ ਸੀ ਤੇ ਕਰੂਜ਼ ਜਹਾਜ਼ 'ਤੇ ਯਾਤਰਾ ਕੀਤੀ ਸੀ, ਨੂੰ ਵਾਇਰਸ ਹੋ ਗਿਆ ਹੈ ਤੇ ਇਸ ਵੇਲੇ ਉਸਦਾ ਇਲਾਜ ਚੱਲ ਰਿਹਾ ਹੈ | ਜ਼ਿਕਰਯੋਗ ਹੈ ਕਿ ਹੰਟਾਵਾਇਰਸ ਆਮ ਤੌਰ 'ਤੇ ਸੰਕਰਮਿਤ ਚੂਹਿਆਂ ਦੇ ਮਲ 'ਚ ਪਾਏ ਜਾਂਦੇ ਹਨ ਤੇ ਸਾਹ ਰਾਹੀਂ ਫੈਲਦੇ ਹਨ |

Ad Position 22
No active advertisement
ਪਿਛਲੀ ਖ਼ਬਰ ਆਰਸਨਲ 20 ਸਾਲਾਂ 'ਚ ਪਹਿਲੀ ਵਾਰ ਚੈਂਪੀਅਨਜ਼ ਲੀਗ ਫਾਈਨਲ 'ਚ ਪੁੱਜਾ ਅਗਲੀ ਖ਼ਬਰ ਫਰਿਜ਼ਨੋ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਪੰਜਾਬੀ ਭਾਈਚਾਰੇ ਨਾਲ ਹੋਏ ਰੂਬਰੂ <br/>
Ad Position 24