03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੈਡੀਕਲ ਟਰਾਂਸਪੋਰਟ ਜਹਾਜ਼ ਹਾਦਸੇ ਦਾ ਸ਼ਿਕਾਰ-4 ਮੌਤਾਂ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026

ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨਿਊ ਮੈਕਸੀਕੋ ਰਾਜ 'ਚ ਇਕ ਮੈਡੀਕਲ ਟਰਾਂਸਪੋਰਟ ਜਹਾਜ਼ ਤਬਾਹ ਹੋ ਕੇ ਜ਼ਮੀਨ ਉੱਪਰ ਆ ਡਿੱਗਾ ਤੇ ਉਸ ਵਿਚ ਸਵਾਰ ਸਾਰੇ 4 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਨੁਸਾਰ ਤੜਕਸਾਰ ਬੀਚਕਰਾਫਟ ਕਿੰਗ ਏਅਰ 90 ਜਹਾਜ਼ ਨੇ ਰੋਸਵੈਲ, ਨਿਊ ਮੈਕਸੀਕੋ ਤੋਂ ਸੀਏਰਾ ਬਲਾਂਸ ਖੇਤਰੀ ਹਵਾਈ ਅੱਡੇ ਲਈ ਉਡਾਣ ਭਰੀ ਸੀ | ਜਹਾਜ਼ ਦਾ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਤੇ ਉਹ ਨਿਰਧਾਰਿਤ ਸਮੇਂ 'ਤੇ ਹਵਾਈ ਅੱਡੇ 'ਤੇ ਨਹੀਂ ਪੁੱਜਾ | ਲਿਨਕਾਲਨ ਕਾਊਾਟੀ ਅਨੁਸਾਰ ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੈ | ਜਹਾਜ਼ ਵਿਚ ਸਵਾਰ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦਾ ਰੋਹਿਤ ਖਪਤਕਾਰ ਏਜੰਸੀ ਦਾ ਮੁਖੀ ਨਿਯੁਕਤ ਅਗਲੀ ਖ਼ਬਰ ਨਿਊ ਜਰਸੀ 'ਚ ਪੰਜਾਬੀ ਨੂੰ ਪੰਜ ਸਾਲ ਦੀ ਕੈਦ- 12.5 ਕਰੋੜ ਡਾਲਰ ਜੁਰਮਾਨਾ
Ad Position 24