03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਐੱਸ . ਬੀ . ਐੱਸ . ਪੰਜਾਬੀ ਰੇਡੀਓ ਦੀ ਮਨਪ੍ਰੀਤ ਕੌਰ ਵਲੋਂ ਆਸਟ੍ਰੇਲੀਅਨ ਸਿੱਖ ਵਾਰ ਮੈਮੋਰੀਅਲ ਦਾ ਦੌਰਾ

ਸਿਡਨੀ, 2 ਸਤੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਸਭ ਤੋਂ ਪਹਿਲੇ ਅਤੇ ਲਗਾਤਾਰ ਚੱਲ ਰਹੇ ਐਸ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸਿਡਨੀ, 2 ਸਤੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਸਭ ਤੋਂ ਪਹਿਲੇ ਅਤੇ ਲਗਾਤਾਰ ਚੱਲ ਰਹੇ ਐਸ.ਬੀ.ਐਸ. ਰੇਡੀਓ ਨਾਲ ਜੁੜੀ ਮਨਪ੍ਰੀਤ ਕੌਰ ਨੇ ਸਿਡਨੀ ਦੇ ਗਲੈਨਵੁੱਡ ਇਲਾਕੇ ਵਿਖੇ ਸਥਿਤ ਆਸਟ੍ਰੇਲੀਅਨ ਸਿੱਖ ਵਾਰ ਮੈਮੋਰੀਅਲ ਦਾ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ। ਇਸ ਮੌਕੇ ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਲਗਭਗ ਤਿੰਨ ਸਾਲ ਪਹਿਲਾਂ ਗਲੈਨਵੁੱਡ ਵਿਖੇ ਸਥਾਪਤ ਕੀਤਾ ਗਿਆ ਇਹ ਸਿੱਖ ਵਾਰ ਮੈਮੋਰੀਅਲ ਆਸਟ੍ਰੇਲੀਆ ਵਿਚ ਸਿੱਖ ਭਾਈਚਾਰੇ ਦੇ ਇਤਿਹਾਸ ਅਤੇ ਸਿੱਖ ਸੈਨਿਕਾਂ ਦੀਆਂ ਕੁਰਬਾਨੀਆਂ ਦੀ ਯਾਦ ਨੂੰ ਸਮਰਪਿਤ ਹੈ। ਇਥੇ ਸਥਾਪਤ ਸਿੱਖ ਸਿਪਾਹੀ ਦਾ ਬੁੱਤ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ, ਸਾਰਾਗੜ੍ਹੀ ਅਤੇ ਵੱਖ-ਵੱਖ ਜੰਗਾਂ ਵਿਚ ਸਿੱਖ ਸੈਨਿਕਾਂ ਵਲੋਂ ਦਿੱਤੀਆਂ ਕੁਰਬਾਨੀਆਂ ਅਤੇ ਬਹਾਦਰੀ ਦੀ ਯਾਦ ਦਿਵਾਉਂਦਾ ਹੈ।ਇਸ ਮੌਕੇ ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਵਲੋਂ ਦਵਿੰਦਰ ਸਿੰਘ ਧਾਰੀਆ ਨੇ ਮਨਪ੍ਰੀਤ ਕੌਰ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੈਮੋਰੀਅਲ ਅਤੇ ਸਿੱਖ ਸਿਪਾਹੀ ਦੇ ਬੁੱਤ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਮਹਿੰਗਾ ਸਿੰਘ ਖੱਖ, ਚਰਨਜੀਤ ਸਿੰਘ ਅਟਵਾਲ, ਮੱਖਣ ਸਿੰਘ ਹੇਅਰ, ਬਲਵੀਰ ਪਵਾਰ, ਨਰਿੰਦਰ ਸਿੰਘ ਚਾਰਲੀ ਸਮੇਤ ਹੋਰ ਮੈਂਬਰਾਂ ਨੇ ਮਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ।ਮਨਪ੍ਰੀਤ ਕੌਰ ਨੇ ਸਿੱਖ ਸਿਪਾਹੀ ਦੇ ਬੁੱਤ ਨੂੰ ਸਤਿਕਾਰ ਭੇਟ ਕਰਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਅਰਦਾਸ ਕੀਤੀ ਕਿ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿਚ ਸਿੱਖਾਂ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ ਅਤੇ ਇਹ ਮਾਣ ਵਾਲੀ ਗੱਲ ਹੈ ਕਿ ਭਾਈਚਾਰੇ ਵਲੋਂ ਆਪਣੇ ਇਤਿਹਾਸ ਅਤੇ ਸਿੱਖ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਅਜਿਹਾ ਯਾਦਗਾਰ ਸਥਾਨ ਸਥਾਪਤ ਕੀਤਾ ਗਿਆ ਹੈ।ਇਸ ਮੌਕੇ ਮਨਪ੍ਰੀਤ ਕੌਰ ਨੂੰ ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਵਲੋਂ ਪ੍ਰਕਾਸ਼ਿਤ ਕਿਤਾਬ ‘ਜਦੋਂ ਤੁਰੇ ਸੀ’ ਵੀ ਭੇਟ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕਲੈਮਵੇਲ ਵਲੋਂ ਫੁੱਟਬਾਲ ਟੂਰਨਾਮੈਂਟ 3 ਅਕਤੂਬਰ ਤੋਂ ਅਗਲੀ ਖ਼ਬਰ ਗੁਰਦੁਆਰਾ ਨਿਸ਼ਕਾਮ ਸੇਵਕ ਜਥਾ ਵਿਖੇ ਵਿਸ਼ੇਸ਼ ਸ਼ਸਤਰ ਦਰਸ਼ਨ ਸਮਾਗਮ
Ad Position 24