ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕਲੈਮਵੇਲ ਵਲੋਂ ਫੁੱਟਬਾਲ ਟੂਰਨਾਮੈਂਟ 3 ਅਕਤੂਬਰ ਤੋਂ
ਬ੍ਰਿਸਬੇਨ, 2 ਸਤੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕਲੈਮਵੇਲ, ਜਿਸ ਦੀ ਸਥਾਪਨਾ 2008 ਵਿਚ ਬ੍ਰਿਸਬੇਨ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਭੈਣ-ਭਰਾਵਾਂ ਦੀਆਂ ਖੇਡਾਂ ਅਤੇ ਸੱਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਗਈ ਸੀ, ਵਲੋਂ ਆਪਣਾ ਸਾਲਾਨਾ ਫੁੱਟਬਾਲ ਟੂਰਨਾਮੈਂਟ 3 ਅਤੇ 4 ਅਕਤੂਬਰ 2026 ਨੂੰ ਰਨਕੋਰਨ ਵਿਚ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਕੁਈਨਜ਼ਲੈਂਡ ਸੂਬੇ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ ਅਤੇ ਇਸ ਵਿਚ ਕਈ ਚੈਂਪੀਅਨ ਟੀਮਾਂ ਹਿੱਸਾ ਲੈਂਦੀਆਂ ਹਨ, ਜੋ ਆਸਟ੍ਰੇਲੀਅਨ ਸਿੱਖ ਖੇਡਾਂ ਵਿਚ ਵੀ ਭਾਗ ਲੈਂਦੀਆਂ ਹਨ।
ਬ੍ਰਿਸਬੇਨ, 2 ਸਤੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕਲੈਮਵੇਲ, ਜਿਸ ਦੀ ਸਥਾਪਨਾ 2008 ਵਿਚ ਬ੍ਰਿਸਬੇਨ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਭੈਣ-ਭਰਾਵਾਂ ਦੀਆਂ ਖੇਡਾਂ ਅਤੇ ਸੱਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਗਈ ਸੀ, ਵਲੋਂ ਆਪਣਾ ਸਾਲਾਨਾ ਫੁੱਟਬਾਲ ਟੂਰਨਾਮੈਂਟ 3 ਅਤੇ 4 ਅਕਤੂਬਰ 2026 ਨੂੰ ਰਨਕੋਰਨ ਵਿਚ ਕਰਵਾਇਆ ਜਾ ਰਿਹਾ ਹੈ।ਇਹ ਟੂਰਨਾਮੈਂਟ ਕੁਈਨਜ਼ਲੈਂਡ ਸੂਬੇ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ ਅਤੇ ਇਸ ਵਿਚ ਕਈ ਚੈਂਪੀਅਨ ਟੀਮਾਂ ਹਿੱਸਾ ਲੈਂਦੀਆਂ ਹਨ, ਜੋ ਆਸਟ੍ਰੇਲੀਅਨ ਸਿੱਖ ਖੇਡਾਂ ਵਿਚ ਵੀ ਭਾਗ ਲੈਂਦੀਆਂ ਹਨ। ਮੌਜੂਦਾ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ਹੇਠ ਇਹ ਟੂਰਨਾਮੈਂਟ ਲਗਾਤਾਰ ਵਧ ਰਿਹਾ ਹੈ। ਇਸ ਵਾਰ ਰਿਕਾਰਡ 70 ਤੋਂ ਵੱਧ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿਚ ਸਿਡਨੀ ਅਤੇ ਮੈਲਬੌਰਨ ਤੋਂ ਆ ਰਹੀਆਂ ਟੀਮਾਂ ਵੀ ਸ਼ਾਮਿਲ ਹਨ।ਕਲੱਬ ਦੇ ਕਈ ਸੀਨੀਅਰ ਮੈਂਬਰਾਂ, ਡਾਕਟਰ ਪਰਮਜੀਤ ਸਿੰਘ, ਰੌਕੀ ਭੁੱਲਰ, ਤਲਵੀਰ ਗੜਚਾ, ਡਾਕਟਰ ਪ੍ਰਵੀ ਸਿੰਘ, ਦੀਪਿੰਦਰ ਸਿੰਘ, ਹਰਪ੍ਰੀਤ ਅਟਵਾਲ, ਦਲਜੀਤ ਸਿੰਘ ਧਾਮੀ ਜੋ ਕਿ ਮੌਜੂਦਾ ਰਾਸ਼ਟਰੀ ਸਿੱਖ ਖੇਡਾਂ ਦੇ ਪ੍ਰਧਾਨ , ਸਿਮਰਨਜੀਤ ਸਿੰਘ, ਬੌਬੀ ਜੌਹਲ, ਗਿੰਨੀ ਗਿੱਲ, ਹਰਜੀਤ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਠਿਆਰਾ, ਰਵਿੰਦਰ ਠਾਂਡੀ, ਜਗਦੀਪ ਸਿੰਘ ਸੰਧੂ, ਕੁਲਵੰਤ ਸੰਧਾਰ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਔਜਲਾ ਅਤੇ ਜਗਤਾਰ ਰੰਧਾਵਾ ਨੇ ਦੋ ਦਿਨਾਂ ਦੇ ਇਸ ਸਮਾਗਮ ਲਈ ਰਾਸ਼ੀ ਇਕੱਠੀ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ।