03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

‘ ਤੂੰ ਹੀ ਤੂੰ ਆਰਟਸ ’ ਵਲੋਂ ਦੱਖਣੀ ਏਸ਼ੀਆਈ ਸੰਗੀਤ ਤੇ ਕਵਿਤਾ ਨੂੰ ਉਤਸ਼ਾਹਿਤ ਕਰਨ ਦੀ ਪਹਿਲ

ਲੰਡਨ, 2 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਲੰਡਨ, 2 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ਦੱਖਣੀ ਏਸਿ਼ਆਈ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ‘ਤੂੰ ਹੀ ਤੂੰ ਆਰਟਸ’ ਵਲੋਂ ਨਵੀਂ ਪਹਿਲ ਕੀਤੀ ਜਾ ਰਹੀ ਹੈ। ਇਸ ਦੇ ਮੁੱਖੀ ਸਾਹਿਬ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਗੁਰਬਾਣੀ ਅਤੇ ਸੂਫੀਆਨਾ ਸ਼ਇਰੀ ਨਾਲ ਮੋਹ ਰਿਹਾ ਹੈ। ਅਸੀਂ ਹੁਣ ਯੂ.ਕੇ. ਤੋਂ ਦੱਖਣੀ ਏਸ਼ੀਆਈ ਰੂਹਾਨੀ, ਸੂਫ਼ੀ ਅਤੇ ਲੋਕ ਸੰਗੀਤ ਦੇ ਨਾਲ-ਨਾਲ ਕਾਵਿ ਰਚਨਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਨਵੀਂ ਕਲਾ ਪਹਿਲਕਦਮੀ ਕਰ ਰਹੇ ਹਾਂ। ਇਸ ਉਪਰਾਲੇ ਵਿਚ ਖ਼ਾਸ ਤੌਰ ’ਤੇ ਪੰਜਾਬੀ ਭਾਸ਼ਾ, ਸੰਗੀਤ ਅਤੇ ਕਾਵਿ-ਪਰੰਪਰਾ ਨੂੰ ਅਹਿਮ ਸਥਾਨ ਦਿੱਤਾ ਜਾਵੇਗਾ।‘ਤੂੰ ਹੀ ਤੂੰ ਆਰਟਸ’ ਦੀ ਪਹਿਲੀ ਕਲਾਤਮਕ ਪੇਸ਼ਕਸ਼ ਬੀਤੇ ਦਿਨੀ ਲੰਡਨ ਵਿਚ ਮੀਰਾਂ ਦਾਨਾ ਦਿਲ ਸੋਚ ਸ਼ਬਦ ਰਾਹੀਂ ਕੀਤੀ ਗਈ, ਜਿਸ ਨੂੰ ਪ੍ਰਸਿੱਧ ਸੂਫੀ ਗਾਇਕਾ ਅਬੀ ਸੰਪਾ ਵਲੋਂ ਗਾਇਨ ਕੀਤਾ ਗਿਆ ਹੈ। ਢੇਸੀ ਨੇ ਕਿਹਾ ਕਿ ਉਹ ਭਵਿੱਖ ਵਿਚ ਨੌਜਵਾਨ ਪੀੜੀ ਨੂੰ ਖਾਸ ਤੌਰ ’ਤੇ ਵਿਦੇਸ਼ਾਂ ਦੇ ਜੰਮਪਲ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ੍ਹਨ ਅਤੇ ਵਿਰਸੇ ਨੂੰ ਸੰਭਾਲਣ ਲਈ ਉਤਸ਼ਾਹਿਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸਜਾਏ ਅਗਲੀ ਖ਼ਬਰ ਸ਼ਿਕਾਗੋ ਪਾਰਕ ਵਿਚ ਗੋਲੀਬਾਰੀ ਦੌਰਾਨ ਇਕ ਦੀ ਮੌਤ , 14 ਜ਼ਖ਼ਮੀ
Ad Position 24