13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅਮਿਤਾਭ ਬੱਚਨ ਦੇ ਹਸਪਤਾਲ ਜਾਣ ਨਾਲ ਪ੍ਰਸੰਸਕਾਂ 'ਚ ਵਧੀ ਚਿੰਤਾ

Ad Position 21
No active advertisement
ਅਜੀਤ ਡੈਸਕ 21-05-2026

ਮੁੰਬਈ, 20 ਮਈ (ਪੀ.ਟੀ.ਆਈ.)-ਮੈਗਾ ਸਟਾਰ ਅਮਿਤਾਭ ਬੱਚਨ ਦੇ ਹਸਪਤਾਲ ਜਾਣ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾ ਨੂੰ ਚਿੰਤਾ 'ਚ ਪਾ ਦਿੱਤਾ | ਹਾਲਾਂਕਿ ਇਕ ਸੂਤਰ ਨੇ ਰਿਪੋਰਟਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਨਿਯਮਤ ਮਾਸਿਕ ਚੈੱਕਅਪ ਲਈ ਹਸਪਤਾਲ ਗਏ ਸਨ | ਬੱਚਨ, 83, ਜੋ ਆਪਣੇ ਬਲੌਗ 'ਤੇ ਨਿਯਮਤ ਤੌਰ 'ਤੇ ਪੋਸਟ ਕਰਦੇ ਹਨ ਤੇ ਆਪਣੇ ਪ੍ਰਸ਼ੰਸਕਾਂ ਨਾਲ ਹਰ ਅਪਡੇਟ ਸਾਂਝਾ ਕਰਦੇ ਹਨ, ਨੇ ਅਜੇ ਤੱਕ ਰਿਪੋਰਟਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ | ਅਦਾਕਾਰ ਨੂੰ ਮੁੰਬਈ 'ਚ ਆਪਣੇ ਘਰ 'ਐਤਵਾਰ ਦਰਸ਼ਨ' 'ਚ ਸ਼ਾਮਲ ਹੁੰਦੇ ਦੇਖਿਆ ਗਿਆ, ਇਹ ਇਕ ਨਿਯਮਤ ਰਸਮ ਹੈ ਜਿੱਥੇ ਉਹ ਬਾਹਰ ਪ੍ਰਸ਼ੰਸਕਾ ਨੂੰ ਮਿਲਦੇ ਹਨ ਤੇ ਸਵਾਗਤ ਕਰਦੇ ਹਨ | ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਮੀਡੀਆ ਦੇ ਇਕ ਹਿੱਸੇ 'ਚ ਆਈਆਂ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਦਾਕਾਰ ਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਕਾਰਨ ਤਿੰਨ ਦਿਨਾਂ ਤੋਂ ਨਾਨਾਵਤੀ ਹਸਪਤਾਲ 'ਚ ਦਾਖਲ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕ੍ਰਿਕਟ ਟੀਮ 'ਚ ਚੁਣੇ ਗਏ ਗੁਰਨੂਰ ਬਰਾੜ ਦਾ ਸੰਬੰਧ ਸ੍ਰੀ ਮੁਕਤਸਰ ਸਾਹਿਬ ਨਾਲ <br/> ਅਗਲੀ ਖ਼ਬਰ ਮੈਲਬੌਰਨ 'ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਮਰਥਕਾਂ ਦੇ ਰੂਬਰੂ <br/>
Ad Position 24