13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਭਾਰਤੀ ਕ੍ਰਿਕਟ ਟੀਮ 'ਚ ਚੁਣੇ ਗਏ ਗੁਰਨੂਰ ਬਰਾੜ ਦਾ ਸੰਬੰਧ ਸ੍ਰੀ ਮੁਕਤਸਰ ਸਾਹਿਬ ਨਾਲ <br/>

Ad Position 21
No active advertisement
ਅਜੀਤ ਡੈਸਕ 21-05-2026

ਲੰਬੀ, 20 ਮਈ (ਮੇਵਾ ਸਿੰਘ)-ਭਾਰਤੀ ਕਿ੍ਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਅਫ਼ਗਾਨਿਸਤਾਨ ਵਿਰੁੱਧ 6 ਜੂਨ ਤੋਂ ਸ਼ੁਰੂ ਹੋਣ ਵਾਲੇ ਟੈਸਟ ਤੇ 3 ਮੈਚਾਂ ਦੀ ਇਕ ਦਿਨਾ ਲੜੀ ਲਈ ਐਲਾਨੀ ਗਈ ਟੀਮ 'ਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿਉਵਾਲੀ ਦੇ ਵਸਨੀਕ ਗੁਰਨੂਰ ਬਰਾੜ ਨੂੰ ਵੀ ਤੇਜ਼ ਗੇਂਦਬਾਜ਼ ਵਜੋਂ ਮੌਕਾ ਦਿੱਤਾ ਗਿਆ ਹੈ | ਹੋਰ ਜਾਣਕਾਰੀ ਦਿੰਦਿਆਂ ਇਥੋਂ ਦੇ ਨਿਵਾਸੀ ਸ਼ਮੀ ਬਰਾੜ ਨੇ ਕਿਹਾ ਕਿ ਇਹ ਗੁਰਨੂਰ ਦੇ ਮਾਪਿਆਂ ਤੇ ਸਮੂਹ ਨਗਰ ਨਿਵਾਸੀਆਂ ਲਈ ਬੜੀ ਹੀ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਖਿਡਾਰੀ ਦੇ ਪਿਤਾ ਸੁਖਵੀਰ ਬਰਾੜ ਜੋ ਕਿ ਪੰਜਾਬ ਪੁਲਿਸ ਵਿਚ ਸੇਵਾਵਾਂ ਨਿਭਾ ਰਹੇ ਹਨ, ਇਸ ਸਮੇਂ ਮੁਹਾਲੀ 'ਚ ਰਹਿ ਰਹੇ ਹਨ | ਗੁਰਨੂਰ ਬਰਾੜ ਦੇ ਦਾਦਾ ਅਮਰਜੀਤ ਸਿੰਘ ਬਰਾੜ ਤੇ ਸਮੂਹ ਪਰਿਵਾਰ ਜੋ ਕਿ ਪਿੰਡ ਖਿਉਵਾਲੀ ਵਿਚ ਰਹਿ ਰਹੇ ਹਨ, ਨੂੰ ਨਗਰ ਤੇ ਇਲਾਕਾ ਨਿਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ 6 ਫੁੱਟ 5 ਇੰਚ ਦੇ ਨੌਜਵਾਨ ਗੁਰਨੂਰ ਬਰਾੜ ਸੰਨ 2022 ਵਿਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਵਜੋਂ ਆਈ.ਪੀ.ਐੱਲ. 'ਚ ਪੰਜਾਬ ਦੀ ਟੀਮ 'ਚ ਵੀ ਖੇਡ ਚੁੱਕਾ ਹੈ | ਇਸ ਸਮੇਂ ਉਹ ਆਈ.ਪੀ.ਐੱਲ. ਵਿਚ ਗੁਜਰਾਤ ਟਾਈਟਨਸ ਵਲੋਂ ਖੇਡ ਰਿਹਾ ਹੈ | ਇਸ ਮੌਕੇ ਜਸਪਾਲ ਸਿੰਘ ਡੀ.ਐੱਸ.ਪੀ. ਮਲੋਟ ਨੇ ਵੀ ਗੁਰਨੂਰ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਕੋਹਲੀ ਆਈ.ਪੀ.ਐਲ. ਇਤਿਹਾਸ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਅਗਲੀ ਖ਼ਬਰ ਅਮਿਤਾਭ ਬੱਚਨ ਦੇ ਹਸਪਤਾਲ ਜਾਣ ਨਾਲ ਪ੍ਰਸੰਸਕਾਂ 'ਚ ਵਧੀ ਚਿੰਤਾ
Ad Position 24