10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੈਲਬੌਰਨ ਦਾ ਐਵਾਲੋਨ ਹਵਾਈ ਅੱਡਾ ਸ਼ੱਕੀ ਸਾਮਾਨ ਮਿਲਣ ਕਾਰਨ ਬੰਦ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮੈਲਬੌਰਨ, 21 ਮਈ ( ਪਰਮਵੀਰ ਸਿੰਘ ਆਹਲੂਵਾਲੀਆ)- ਮੈਲਬੌਰਨ ਦੇ ਦੱਖਣ-ਪੱਛਮ 'ਚ ਸਥਿਤ ਐਵਾਲੋਨ ਹਵਾਈ ਅੱਡੇ ਦੇ ਘਰੇਲੂ ਉਡਾਣਾਂ ਵਾਲੇ ਟਰਮੀਨਲ 'ਤੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਸੁਰੱਖਿਆ ਜਾਂਚ ਦੌਰਾਨ ਇਕ ਯਾਤਰੀ ਦੇ ਬੈਗ 'ਚੋਂ ਕੁਝ ਸ਼ੱਕੀ ਚੀਜ਼ਾਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ | ਸਵੇਰੇ 6 ਵਜੇ ਹੋਈ ਇਸ ਘਟਨਾ ਤੋਂ ਬਾਅਦ ਵਿਕਟੋਰੀਆ ਪੁਲਿਸ ਦੀ ਬੰਬ ਨਕਾਰਾ ਟੀਮ ਨੂੰ ਮੌਕੇ 'ਤੇ ਸੱਦਣਾ ਪਿਆ ਅਤੇ ਪੂਰੇ ਟਰਮੀਨਲ ਨੂੰ ਖਾਲੀ ਕਰਵਾ ਲਿਆ ਗਿਆ | ਇਸ ਹੰਗਾਮੇ ਕਾਰਨ ਹਵਾਈ ਅੱਡੇ 'ਤੇ ਉਡਾਣਾਂ 'ਚ ਦੇਰੀ ਹੋਈ ਅਤੇ ਯਾਤਰੀਆਂ ਨੂੰ ਚਾਰ ਘੰਟਿਆਂ ਤੱਕ ਬਾਹਰ ਉਡੀਕ ਕਰਨੀ ਪਈ | ਜਾਂਚ ਲਈ ਪੁਲਿਸ ਵਲੋਂ ਇੱਕ ਵਿਸ਼ੇਸ਼ ਰੋਬੋਟ ਵੀ ਬੈਗ ਦੇ ਅੰਦਰ ਭੇਜਿਆ ਗਿਆ | ਜਾਂਚ ਦੌਰਾਨ ਪਤਾ ਲੱਗਾ ਕਿ ਇਕ ਲੇਜ਼ਰ ਹੇਅਰ ਰਿਮੂਵਲ ਡਿਵਾਈਸ ਅਤੇ ਹੌਟ ਚਾਕਲੇਟ ਪਾਊਡਰ ਦੇ ਡੱਬੇ ਕਾਰਨ ਐਕਸਰੇ ਮਸ਼ੀਨ ਨੇ ਗਲਤ ਸੰਕੇਤ ਦੇ ਦਿੱਤੇ ਸਨ |

Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਦੇ ਪਹਿਲੇ ਮੰਤਰੀ ਵਲੋਂ ਨਵੀਂ ਕੈਬਨਿਟ ਦਾ ਗਠਨ <br/> ਅਗਲੀ ਖ਼ਬਰ ਮਾਉਂਟ ਐਵਰੈਸਟ 'ਤੇ ਨਵਾਂ ਰਿਕਾਰਡ **3 ਭਾਰਤੀਆਂ ਸਮੇਤ 274 ਲੋਕਾਂ ਨੇ ਕੀਤੀ ਚੜ੍ਹਾਈ
Ad Position 24