ਗਲਾਸਗੋ, 21 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਦੂਜੀ ਵਾਰ ਪਹਿਲੇ ਮੰਤਰੀ ਬਣਨ ਤੋਂ ਬਾਅਦ ਜÏਹਨ ਸਵਿਨੀ ਨੇ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ | ਉਨ੍ਹਾਂ ਨੇ ਅੱਠ ਸੰਸਦ ਮੈਂਬਰਾਂ ਨੂੰ ਆਪਣੀ ਕੈਬਨਿਟ 'ਚ ਸ਼ਾਮਿਲ ਕੀਤਾ ਹੈ, ਜਿਨ੍ਹਾਂ 'ਚ ਪੰਜ ਅÏਰਤਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ | ਪਹਿਲੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕੈਬਨਿਟ ਲੋਕਾਂ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰੇਗੀ | ਪਿਛਲੀ ਕੈਬਨਿਟ ਵਿਚ ਸਿੱਖਿਆ ਮੰਤਰੀ ਰਹੀ ਜੈਨੀ ਗਿਲਰੂਥ ਨੂੰ ਡਿਪਟੀ ਫਸਟ ਮਨਿਸਟਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵਿੱਤ ਵਿਭਾਗ ਅਤੇ ਸਥਾਨਕ ਸਰਕਾਰ ਦਾ ਵਿਭਾਗ ਸੌਂਪਿਆ ਗਿਆ ਹੈ ¢ ਜਨਤਕ ਸੇਵਾ ਸੁਧਾਰ ਲਈ ਇਵਾਨ ਮੈਕਕੀ ਨੂੰ , ਨਿਆਂ ਪ੍ਰਬੰਧਾਂ ਲਈ ਨੀਲ ਗ੍ਰੇ, ਸਿਹਤ ਅਤੇ ਦੇਖਭਾਲ ਲਈ ਐਂਜੇਲਾ ਕਾਂਸਟੈਂਸ, ਜਲਵਾਯੂ ਕਾਰਵਾਈ ਅਤੇ ਪੇਂਡੂ ਮਾਮਲਿਆਂ ਲਈ ਗਿਲੀਅਨ ਮਾਰਟਿਨ, ਸਿੱਖਿਆ, ਸੱਭਿਆਚਾਰ ਅਤੇ ਗੈਲਿਕ ਭਾਸ਼ਾ ਲਈ ਮਾਇਰੀ ਮੈਕਐਲਨ, ਸਮਾਜਿਕ ਨਿਆਂ ਅਤੇ ਰਿਹਾਇਸ਼ ਲਈ ਕੈਬਨਿਟ ਸ਼ਰਲੀ-ਐਨ ਸੋਮਰਵਿਲ ਅਤੇ ਆਰਥਿਕਤਾ, ਸੈਰ-ਸਪਾਟਾ ਅਤੇ ਆਵਾਜਾਈ ਲਈ ਸਟੀਫਨ ਫਲਿਨ ਨੂੰ ਸਰਕਾਰ 'ਚ ਕੈਬਨਿਟ ਮੰਤਰੀ ਬਣਾਇਆ ਗਿਆ ਹੈ |