ਸਿਡਨੀ, 25 ਮਈ (ਹਰਕੀਰਤ ਸਿੰਘ ਸੰਧਰ)-ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਕਿਆਰਾ ਸਾਹਿਬ ਦੀ ਇਮਾਰਤ ਦੇ ਨਵੀਨੀਕਰਨ ਲਈ ਆਸਟ੍ਰੇਲੀਆ ਦੀ ਸੰਗਤ ਵੱਲੋਂ ਵਿਸ਼ੇਸ਼ ਬੈਠਕ ਕੀਤੀ ਗਈ | ਇਸ ਬੈਠਕ ਦਾ ਆਯੋਜਨ ਆਸਟ੍ਰੇਲੀਅਨ ਸੰਗਤ ਨਨਕਾਣਾ ਸਾਹਿਬ ਸੰਸਥਾ ਵੱਲੋਂ ਕੀਤਾ ਗਿਆ, ਜਿਸ 'ਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ | ਬੈਠਕ ਦੌਰਾਨ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਇਮਾਰਤ ਦੇ ਨਵੀਨੀਕਰਨ ਤੇ ਸੇਵਾ ਕਾਰਜਾਂ ਲਈ ਦਸਵੰਧ ਇਕੱਠਾ ਕੀਤਾ ਗਿਆ, ਤਾਂ ਜੋ ਇਸ ਪਵਿੱਤਰ ਕਾਰਜ ਦੀ ਸ਼ੁਰੂਆਤ ਜਲਦ ਕੀਤੀ ਜਾ ਸਕੇ | ਇਸ ਮÏਕੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ਅਧੀਨ ਚਾਲੀ ਕਮਰਿਆਂ ਵਾਲੀ ਸਰਾਂ ਤਿਆਰ ਕੀਤੀ ਜਾਵੇਗੀ ਤੇ ਇਤਿਹਾਸਕ ਸਰੋਵਰ ਦੀ ਮੁੜ ਬਹਾਲੀ ਵੀ ਕੀਤੀ ਜਾਵੇਗੀ¢ ਉਨ੍ਹਾਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਅਗਲੇ ਕੁਝ ਸਾਲਾਂ ਵਿੱਚ ਮੁਕੰਮਲ ਕੀਤਾ ਜਾਵੇਗਾ | ਵਿਸ਼ੇਸ਼ ਤÏਰ 'ਤੇ ਪਹੁੰਚੇ ਪ੍ਰਮੁੱਖ ਵਕੀਲ ਇਜਾਜ਼ ਖ਼ਾਨ ਨੇ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਪਾਕਿਸਤਾਨ ਨਾਲ ਸੰਬੰਧਿਤ ਹੈ ਤੇ ਉਹ ਇਸ ਧਾਰਮਿਕ ਤੇ ਇਤਿਹਾਸਕ ਕਾਰਜ 'ਚ ਹਮੇਸ਼ਾਂ ਸੰਗਤ ਦੇ ਨਾਲ ਖੜੇ ਰਹਿਣਗੇ | ਦਵਿੰਦਰ ਸਿੰਘ ਧਾਰੀਆ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਿੱਥੇ ਸਾਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ, ਉੱਥੇ ਉਨ੍ਹਾਂ ਦੀ ਸੰਭਾਲ ਤੇ ਨਵੀਨੀਕਰਨ ਵਿੱਚ ਵੀ ਹਰ ਇਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮÏਕੇ ਪ੍ਰਭਜੀਤ ਸਿੰਘ ਨੇ ਪੂਰੇ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਇਮਾਰਤ ਆਉਣ ਵਾਲੇ ਸਮੇਂ ਵਿੱਚ ਸ਼ਾਨਦਾਰ ਰੂਪ ਵਿੱਚ ਤਿਆਰ ਹੋਵੇਗੀ | ਬੈਠਕ ਦÏਰਾਨ ਕੁਝ ਇਤਿਹਾਸਕ ਤਸਵੀਰਾਂ ਦੀ ਨਿਲਾਮੀ ਵੀ ਕੀਤੀ ਗਈ ਅਤੇ ਉਸ ਤੋਂ ਪ੍ਰਾਪਤ ਹੋਈ ਰਕਮ ਵੀ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਕਾਰਜ ਲਈ ਸਮਰਪਿਤ ਕੀਤੀ ਗਈ | ਇਸ ਮÏਕੇ ਵਰੁਨ ਤਿਵਾੜੀ, ਗੁਰਮੀਤ ਸਿੰਘ ਸਨੀ, ਕਲਵਿੰਦਰ ਸਿੰਘ ਜਗਰਾਓਾ, ਅਮਰ ਸਿੰਘ, ਪ੍ਰਭਜੋਤ ਕÏਰ, ਡਾ. ਸਤਨਾਮ ਸਿੰਘ ਕੈਨਬਰਾ, ਬੈਨੀ ਥਾਂਦੀ, ਲੱਖਾ ਥਾਂਦੀ, ਜਸਵਿੰਦਰ ਸਿੰਘ ਮਾਨ, ਹਰਿੰਦਰ ਸਿੰਘ, ਹਰਜਿੰਦਰ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਇਸ ਸੇਵਾ ਕਾਰਜ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ¢