05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਹੋਈ ਬੇਕਾਬੂ-ਗੁਰਜੀਤ ਸਿੰਘ ਔਜਲਾ

Ad Position 21
No active advertisement
ਅਜੀਤ ਡੈਸਕ 26-05-2026
ਬਿ੍ਸਬੇਨ, 25 ਮਈ (ਮਹਿੰਦਰ ਪਾਲ ਸਿੰਘ ਕਾਹਲੋਂ)-ਪੰਜਾਬ ਸਰਕਾਰ ਪੱਤਰਕਾਰਾਂ ਤੇ ਮੀਡੀਏ ਆਦਾਰਿਆ ਤੇ ਪਰਚੇ ਦਰਜ ਕਰਕੇ ਲੋਕਤੰਤਰ ਦੇ ਚੌਥੇ ਥੰਮ ਦੀ ਸੱਚ ਦੀ ਆਵਾਜ਼ ਨੂੰ ਦਬਾ ਕੇ ਤਾਨਾਸ਼ਾਹ ਰਵੱਈਆ ਅਪਣਾ ਰਹੀ ਹੈ, ਜੋ ਕੀ ਬਹੁਤ ਹੀ ਗਲਤ ਹੈ | ਸੂਬੇ 'ਚ ਫਿਰੋਤੀਆ, ਨਸ਼ਾ ਤੇ ਭਿ੍ਸ਼ਟਾਚਾਰ ਸਿਖਰ 'ਤੇ ਹੈ, ਲੁੱਟਾ-ਖੋਹਾਂ ਤੇ ਮਾਰ-ਧਾੜ ਕਾਰਨ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬੱਤਰ ਹੋ ਗਈ ਹੈ | ਇਹ ਵਿਚਾਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੀਤਾ | ਖਾਣ ਪਦਾਰਥਾ 'ਚ ਮਿਲਾਵਟ, ਵਪਾਰੀ, ਮੁਲਾਜ਼ਮ, ਕਿਸਾਨ, ਮਜਦੂਰ ਅਤੇ ਹਰ ਵਰਗ ਸੂਬਾ ਸਰਕਾਰ ਤੋਂ ਦੁੱਖੀ ਹਨ, ਲੋਕ ਜਿਸ ਦਾ ਜਵਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਦੇਣਗੇ | ਪੰਜਾਬ ਵਿਚ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ 'ਤੇ ਸੂਬੇ 'ਚ ਅਮਨ ਤੇ ਕਾਨੂੰਨ ਦਾ ਰਾਜ ਹੋਵੇਗਾ | ਸਰਕਾਰ ਦੀ ਮੁੱਖ ਤਰਜੀਹ ਭਿ੍ਸ਼ਟਚਾਰ ਮੁਕਤ, ਨਸ਼ਾ ਮੁਕਤ, ਮਿਲਾਵਟ ਖੋਰੀ ਦਾ ਖਾਤਮਾ ਕੀਤਾ ਜਾਵੇਗਾ ਤੇ ਰਾਜ 'ਚ ਨੌਜਵਾਨੀ ਲਈ ਸਿੱਖਿਆ ਤੇ ਖੇਡਾ ਨੂੰ ਪ੍ਰਫੁਲਿਤ ਕੀਤਾ ਜਾਵੇਗਾ | ਇਸ ਮੌਕੇ ਅਵਨਿੰਦਰ ਸਿੰਘ ਲਾਲੀ, ਪ੍ਰਣਾਮ ਸਿੰਘ ਹੇਅਰ, ਤਜਿੰਦਰ ਗਿੱਲ ਤੇ ਜਗਦੀਪ ਗਿੱਲ ਵੱਲੋ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਸਨਮਾਨਿਤ ਕੀਤਾ ਗਿਆ | ਮੰਚ ਦਾ ਸੰਚਾਲਨ ਜਸਵਿੰਦਰ ਰਾਣੀਪੁਰ ਵੱਲੋਂ ਬਾਖੂਬੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜੇਮਸ ਪੋਟਰ ਸੀਨੀਅਰਜ਼ ਕਲੱਬ ਵੱਲੋਂ ਸਮਾਗਮ ਕਰਵਾਇਆ ਅਗਲੀ ਖ਼ਬਰ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਕਿਆਰਾ ਸਾਹਿਬ ਦੀ <br/>
Ad Position 24