ਸੈਕਰਾਮੈਂਟੋ, 25 ਮਈ (ਹੁਸਨ ਲੜੋਆ ਬੰਗਾ)-ਸ਼ਿਕਾਗੋ ਵਿਚ ਹੋਈ ਸਮੂਹਿਕ ਗੋਲੀਬਾਰੀ 'ਚ ਇਕ ਅÏਰਤ, 2 ਲੜਕੀਆਂ ਤੇ ਇਕ ਲੜਕਾ ਜ਼ਖਮੀ ਹੋ ਗਏ | ਗਰਮੀਆਂ ਤੋਂ ਪਹਿਲਾਂ ਹਿੰਸਾ ਨੂੰ ਰੋਕਣ ਲਈ ਅਧਿਕਾਰੀਆਂ ਵੱਲੋਂ ਜਨਤਾ ਨੂੰ ਮਦਦ ਦੀ ਕੀਤੀ ਅਪੀਲ ਤੋਂ ਕੁਝ ਦਿਨਾਂ ਬਾਅਦ ਇਹ ਘਟਨਾ ਵਾਪਰੀ ਹੈ | ਸ਼ਿਕਾਗੋ ਪੁਲਿਸ ਵਿਭਾਗ ਦੇ ਇਕ ਬਿਆਨ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਸਥਨਕ ਸਮੇ ਅਨੁਸਾਰ ਤੜਕਸਾਰ 3 ਵਜੇ ਸ਼ਹਿਰ ਦੇ ਦੱਖਣ-ਪੱਛਮੀ ਪਾਸੇ ਲਿਟਲ ਵਿਲੇਜ ਵਿਚ ਵਾਪਰੀ | ਹਮਲਾਵਰ ਮÏਕੇ ਤੋਂ ਫਰਾਰ ਹੋ ਗਿਆ | ਪੁਲਿਸ ਅਨੁਸਾਰ ਜ਼ਖ਼ਮੀਆਂ 'ਚ ਇਕ ਅÏਰਤ, ਦੋ 16-16 ਸਾਲ ਦੀਆਂ ਲੜਕੀਆਂ ਤੇ ਇਕ 14 ਸਾਲਾ ਲੜਕਾ ਸ਼ਾਮਿਲ ਹੈ | ਚਾਰਾਂ ਨੂੰ ਮਾਊਾਟ ਸਿਨਾਈ ਹਸਪਤਾਲ ਲਿਜਾਇਆ ਗਿਆ ਹੈ | ਪੁਲਿਸ ਅਨੁਸਾਰ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਮਾਮਲਾ ਜਾਂਚ ਅਧੀਨ ਹੈ |