05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕੈਨੇਡਾ 'ਚ ਬੱਚੇ ਦੀ ਲਾਸ਼ ਲੁਕਾਉਣ ਦੇ ਮਾਮਲੇ 'ਚ 2 ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 26-05-2026
ਟੋਰਾਂਟੋ, 25 ਮਈ (ਸਤਪਾਲ ਸਿੰਘ ਜÏਹਲ)-ਕੈਨੇਡਾ ਦੇ ਪੂਰਬੀ ਪ੍ਰਾਂਤ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਸ਼ਹਿਰ 'ਚ 23 ਸਾਲਾਂ ਦੇ ਸੁਖਪ੍ਰੀਤ ਸਿੰਘ ਤੇ ਉਸ ਦੀ 26 ਸਾਲਾਂ ਦੀ ਪਤਨੀ ਰਮਨਦੀਪ ਕੌਰ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਕੇ ਨਵਜੰਮੇ ਬੱਚੇ ਦੀ ਲਾਸ਼ ਲੁਕਾਉਣ (ਜੰਗਲ਼ 'ਚ ਸੁੱਟਣ), ਪੁਲਿਸ ਦੇ ਜਾਂਚ 'ਚ ਰੁਕਾਵਟ ਪਾਉਣ ਤੇ ਮਨੁੱਖੀ ਸਰੀਰ (ਲਾਸ਼) ਦੀ ਬੇਅਦਬੀ ਕਰਨ ਦੇ ਮਾਮਲੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਉਸ ਜੋੜੇ ਨੇ ਆਪਣੀ ਰਿਸ਼ਤੇਦਾਰ ਕੁੜੀ ਨੂੰ ਬੱਚੇ ਦਾ ਜਨਮ ਕਰਾਉਣ ਲਈ ਸਮੇਂ ਸਿਰ ਹਸਪਤਾਲ ਨਹੀਂ ਲਿਜਾਇਆ ਗਿਆ | ਇਸ ਦੇ ਉਲਟ ਬੱਚਾ ਪੈਦਾ ਹੋਣ ਮਗਰੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ | ਕੁੜੀ ਦੀ ਹਾਲਤ ਵਿਗੜਨ ਕਰਕੇ ਆਖਿਰ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਣਾ ਪਿਆ | ਜਿੱਥੇ ਮਾਂ ਦੇ ਕੋਲ ਨਵ ਜਨਮਿਆ ਬੱਚਾ ਨਾ ਹੋਣ ਕਰਕੇ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ | ਇਸ ਉਪਰੰਤ ਪੁਲਿਸ ਅਧਿਕਾਰੀਆਂ ਵਲੋਂ ਇਲਾਕੇ 'ਚ ਬੱਚੇ ਨੂੰ ਲੱਭਣ ਲਈ ਵੱਡੀ ਪੱਧਰ 'ਤੇ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਘਰ ਤੋਂ 23 ਕੁ ਕਿਲੋਮੀਟਰ ਦੂਰ ਵਿਰਾਨ ਜੰਗਲੀ ਇਲਾਕੇ ਵਿਚੋਂ ਮਿ੍ਤਕ ਨਵਜਨਮੇ ਬੱਚੇ ਦੀ ਲਾਸ਼ ਮਿਲ ਗਈ | ਉਸ ਦੀ ਮÏਤ ਦੇ ਕਾਰਨਾਂ ਬਾਰੇ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗ ਸਕੇਗਾ | ਇਸੇ ਦÏਰਾਨ ਘਟਨਾ ਸਥਾਨ ਤੋਂ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ | ਪੁੱਛਗਿੱਛ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅਤੇ ਹਰਿਆਣਾ ਦੀਆਂ ਜਥੇਬੰਦੀਆਂ ਨੇ ਵਿਦਿਅਕ ਸਰੋਕਾਰਾਂ 'ਤੇ ਅਧਿਆਪਕ ਮੰਗਾਂ ਨੂੰ ਲੈ ਕੇ ਕੀਤੀ ਸਾਂਝੀ ਕਨਵੈਨਸ਼ਨ... ਅਗਲੀ ਖ਼ਬਰ ਫਿਕਫਾ ਵੱਲੋਂ ਕਬੱਡੀ ਖਿਡਾਰੀਆਂ ਦੀ ਰਜਿਸਟਰੇਸ਼ਨ ਸ਼ੁਰੂ <br/>
Ad Position 24