05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਿਕਫਾ ਵੱਲੋਂ ਕਬੱਡੀ ਖਿਡਾਰੀਆਂ ਦੀ ਰਜਿਸਟਰੇਸ਼ਨ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 26-05-2026
ਲੰਡਨ, 25 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਬੱਡੀ ਦੇ ਬਿਹਤਰ ਭਵਿੱਖ ਲਈ ਵਿਸ਼ਵ ਦੀਆਂ ਕਬੱਡੀ ਫੈਡਰੇਸ਼ਨ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨਜ਼ (ਫਿਕਫਾ) ਦੀ ਮੀਟਿੰਗ ਬੀਤੇ ਦਿਨੀ ਆਨਲਾਈਨ ਵੀਡੀਓ ਕਾਨਫ਼ਰੰਸ ਰਾਹੀਂ ਹੋਈ | ਇਸ ਮੀਟਿੰਗ 'ਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿਚ ਮੁੱਖ ਤੌਰ 'ਤੇ ਟੂਰਨਾਮੈਂਟ, ਪ੍ਰਬੰਧ ਤੇ ਐਂਟੀ-ਡੋਪਿੰਗ ਨੀਤੀ ਸਬੰਧੀ ਅਹਿਮ ਫ਼ੈਸਲੇ ਲਏ ਗਏ | ਫਿਕਫਾ ਨੇ ਕਿਹਾ ਕਿ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਹੁਣ ਸ਼ੁਰੂ ਹੋ ਚੁੱਕੀ ਹੈ | ਫਿਕਫਾ ਨਾਲ ਰਜਿਸਟਰਡ ਕਿਸੇ ਵੀ ਸੰਸਥਾ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਜਲਦੀ ਤੋਂ ਜਲਦੀ ਫਿਕਫਾ ਕੋਲ ਰਜਿਸਟਰ ਹੋਣ ਲਈ ਸੱਦਾ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਸਾਰੇ ਖਿਡਾਰੀਆਂ ਨੂੰ ਇਕ ਡੋਪ ਟੈਸਟ ਵੀ ਪਾਸ ਕਰਨਾ ਹੋਵੇਗਾ, ਜੋ ਕਿ ਸਤੰਬਰ 2026 ਵਿਚ ਲਿਆ ਜਾਵੇਗਾ | ਇਹ ਸਾਰੇ ਖਿਡਾਰੀਆਂ ਨੂੰ ਡੋਪ ਟੈਸਟਾਂ ਦੀ ਤਿਆਰੀ ਲਈ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ | ਮੀਟਿੰਗ 'ਚ ਦੱਸਿਆ ਗਿਆ ਕਿ ਐਂਟੀ ਡੋਪਿੰਗ ਕਮੇਟੀ ਤੇ ਅਹੁਦੇਦਾਰ ਤਾਲਮੇਲ ਕਰਕੇ ਜਲਦੀ ਤੋਂ ਜਲਦੀ ਇਕ ਐਂਟੀ-ਡੋਪਿੰਗ ਨੀਤੀ ਤਿਆਰ ਕਰਨਗੇ, ਜਿਸ ਵਿਚ ਟੈਸਟਾਂ ਦੀ ਪ੍ਰਕਿ੍ਆ, ਸਥਾਨ ਤੇ ਦੋਸ਼ੀ ਪਾਏ ਜਾਣ ਤੇ ਲੱਗਣ ਵਾਲੀਆਂ ਪਾਬੰਦੀਆਂ ਦੇ ਵੇਰਵੇ ਵੀ ਸ਼ਾਮਲ ਹੋਣਗੇ ਅਤੇ ਸੰਵਿਧਾਨਕ ਮਾਮਲਿਆਂ ਸਬੰਧੀ ਫ਼ੈਸਲਾ ਅਗਲੀ ਮੀਟਿੰਗ ਤੱਕ ਟਾਲ ਦਿੱਤਾ ਗਿਆ ਹੈ, ਜੋ 1 ਅਤੇ 2 ਅਗਸਤ 2026 ਨੂੰ ਐਮਸਟਰਡੈਮ, ਹਾਲੈਂਡ ਵਿਖੇ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਬੱਚੇ ਦੀ ਲਾਸ਼ ਲੁਕਾਉਣ ਦੇ ਮਾਮਲੇ 'ਚ 2 ਗਿ੍ਫ਼ਤਾਰ <br/> ਅਗਲੀ ਖ਼ਬਰ ਯੂ.ਕੇ. 'ਚ ਗਰਮੀ ਦਾ ਕਹਿਰ, ਮਈ ਮਹੀਨੇ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ
Ad Position 24