12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਗੁਰੂ ਨਾਨਕ ਜਹਾਜ਼ ਦੀ 112ਵੀਂ ਯਾਦਗਾਰੀ ਵਰ੍ਹੇਗੰਢ 'ਤੇ ਵੈਨਕੂਵਰ 'ਚ ਸਮਾਗਮ <br/>

Ad Position 21
No active advertisement
ਅਜੀਤ ਡੈਸਕ 27-05-2026
ਐਬਟਸਫੋਰਡ, 26 ਮਈ (ਗੁਰਦੀਪ ਸਿੰਘ ਗਰੇਵਾਲ)-23 ਮਈ 1914 ਨੂੰ ਬਿ੍ਟਿਸ਼ ਕੈਨੇਡਾ ਦੇ ਬਸਤੀਵਾਦ ਤੇ ਨਸਲਵਾਦ ਦਾ ਚੜ੍ਹਦੀ ਕਲਾ ਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ 'ਗੁਰੂ ਨਾਨਕ ਜਹਾਜ਼' ਦੇ ਮੁਸਾਫਿਰਾਂ ਦੀ ਨਿੱਡਰ ਤੇ ਸੁਤੰਤਰ ਹਸਤੀ ਬਾਰੇ, ਵੈਨਕੂਵਰ ਸਮੁੰਦਰੀ ਤੱਟ 'ਤੇ ਸ਼ਾਨਦਾਰ ਸਮਾਗਮ ਉਲੀਕਿਆ ਗਿਆ | ਇਸ ਮÏਕੇ 'ਤੇ ਗੁਰੂ ਨਾਨਕ ਜਹਾਜ਼ ਦੇ ਅਸਲੀ ਇਤਿਹਾਸ ਤੇ ਨਾਂਅ ਦੀ ਬਹਾਲੀ ਲਈ ਵੈਨਕੂਵਰ ਸ਼ਹਿਰ ਵੱਲੋਂ ਜਾਰੀ ਐਲਾਨਨਾਮੇ ਤੇ 'ਗੁਰੂ ਨਾਨਕ ਜਹਾਜ਼' ਨਾਂਅ 'ਤੇ ਸਥਾਪਿਤ ਹੋਏ ਸਮਾਰਕ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਵੈਨਕੂਵਰ ਦੇ ਮੇਅਰ ਕੈਨ ਸਿਮ ਤੇ ਪਾਰਕਸ ਬੋਰਡ ਦੇ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਸਮੇਤ ਕੈਨੇਡਾ ਦੇ ਸੈਨੇਟਰ ਤੇ ਕੈਨੇਡੀਅਨ ਪੁਲਿਸ 'ਚ ਦਸਤਾਰ ਦਾ ਕੇਸ ਜਿੱਤਣ ਵਾਲੇ ਬਲਤੇਜ ਸਿੰਘ ਢਿੱਲੋਂ, ਵੈਨਕੂਵਰ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੀ ਸੰਸਦ ਮੈਂਬਰ ਜੈਨੀ ਕਵਾਨ, ਕੈਨੇਡਾ ਦੇ ਸੂਬੇ ਬੀ.ਸੀ. ਦੀ ਵਿਰੋਧੀ ਧਿਰ ਦੇ ਅੰਤਰਿਮ ਮੁਖੀ ਟ੍ਰੇਵਰ ਹੈਲਫੋਰਡ, ਸਰੀ ਨੌਰਥ ਤੋਂ ਵਧਾਇਕ ਮਨਦੀਪ ਸਿੰਘ ਧਾਲੀਵਾਲ, ਵੈਨਕੂਵਰ ਤੋਂ ਐਨ.ਡੀ.ਪੀ. ਦੇ ਵਧਾਇਕ ਜÏਰਜ ਚਾਓਸ, ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵਟਿਵ ਪਾਰਟੀ ਦੇ ਆਗੂ ਪੀਅਰ ਪੋਲੀਏਵ ਦਾ ਸੰਦੇਸ਼ ਸਾਂਝਾ ਕਰਦਿਆਂ ਐਬਸਫੋਰਡ ਲੈਂਗਲੀ ਤੋਂ ਸੰਸਦ ਮੈਂਬਰ ਸੁਖਮਨ ਸਿੰਘ ਗਿੱਲ ਨੇ ਗੁਰੂ ਨਾਨਕ ਜਹਾਜ਼ ਨਾਂਅ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ | ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਬਾਬਾ ਗੁਰਦਿੱਤ ਸਿੰਘ ਵੱਲੋਂ ਕਿਰਾਏ 'ਤੇ ਲਏ ਗਏ ਸਮੁੰਦਰੀ ਬੇੜੇ ਦਾ ਨਾਂਅ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ, ਤਾਂ ਇਤਿਹਾਸਕਾਰਾਂ, ਮੀਡੀਆਕਾਰਾਂ ਤੇ ਸਿਆਸਤਦਾਨਾਂ ਨੂੰ 'ਗੁਰੂ ਨਾਨਕ ਜਹਾਜ਼' ਸ਼ਬਦ ਹੀ ਵਰਤਣਾ ਚਾਹੀਦਾ ਹੈ | ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਭੰਡਾਲ ਨੇ ਵੈਨਕੂਵਰ ਸਿਟੀ ਕੌਂਸਲ ਵੱਲੋਂ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ 'ਤੇ ਐਲਾਨਨਾਮਾ ਕਰਨ ਤੇ ਯਾਦਗਾਰੀ ਸਮਾਰਕ ਦਾ ਨਾਂਅ ਬਦਲਣ ਲਈ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਸਰੀ ਸ਼ਹਿਰ ਵੱਲੋਂ ਮੇਅਰ ਬਰਿੰਡਾ ਲੌਕ ਤੇ ਕੌਂਸਲ ਵਲੋਂ 'ਗੁਰੂ ਨਾਨਕ ਜਹਾਜ਼' ਨਾਂਅ ਬਹਾਲ ਕਰਦਿਆਂ ਪਹਿਲਾਂ ਹੀ ਐਲਾਨਨਾਮੇ ਜਾਰੀ ਕੀਤੇ ਗਏ ਹਨ | ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟ ਸਕੱਤਰ ਰਾਏ ਅਜ਼ੀਜ਼ ਉੱਲ੍ਹਾ ਖਾਨ, ਬੀ.ਸੀ. ਫੇਰੀ 'ਚ ਦਸਤਾਰ ਦਾ ਕੇਸ ਜਿੱਤਣ ਵਾਲੇ ਕਰਮਵੀਰ ਸਿੰਘ ਕੰਗ, ਵਰਲਡ ਸਿੱਖ ਆਰਗਨਾਈਜੇਸ਼ਨ ਵੱਲੋਂ ਅਰਜਨ ਸਿੰਘ ਤੂਰ, ਖਾਲਸਾ 'ਏ' ਵੱਲੋਂ ਜਿੰਦੀ ਸਿੰਘ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਭੁਪਿੰਦਰ ਸਿੰਘ ਮੱਲੀ, ਹਰਭਜਨ ਸਿੰਘ ਗਿੱਲ, ਇੰਜੀਨੀਅਰ ਜਗਰੂਪ ਸਿੰਘ ਖੇੜਾ, ਨÏਜਵਾਨ ਵਕੀਲ ਬਲਪ੍ਰੀਤ ਸਿੰਘ ਖਟੜਾ ਤੇ ਪੰਜਾਬੀ ਸਾਹਿਤ ਸਭਾ ਮੁਢਲੀ ਦੇ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਸਮੇਤ ਅਹਿਮ ਬੁਲਾਰਿਆਂ ਨੇ ਗੁਰੂ ਨਾਨਕ ਜਹਾਜ਼ ਦੀ ਮਹੱਤਤਾ ਬਾਰੇ ਵਿਚਾਰ ਦਿੱਤੇ | ਇਸ ਤੋਂ ਇਲਾਵਾ ਕੈਨੇਡਾ 'ਚ ਭਾਈ ਮੇਵਾ ਸਿੰਘ ਲੋਪੋਕੇ ਦਾ ਅਪਰਾਧਿਕ ਰਿਕਾਰਡ ਖਤਮ ਕਰਨ ਤੇ ਸ਼ਹੀਦ ਐਲਾਨੇ ਜਾਣ ਲਈ ਆਵਾਜ਼ ਉਠਾਈ ਗਈ | ਗੁਰੂ ਨਾਨਕ ਜਹਾਜ਼ ਦੇ ਨਾਂਅ ਦੀ ਬਹਾਲੀ ਲਈ ਕਰੀਬ 50 ਸੰਸਥਾਵਾਂ ਵੱਲੋਂ ਧੰਨਵਾਦ ਕੀਤਾ ਗਿਆ | ਸਮਾਗਮ ਦਾ ਸੰਚਾਲਨ ਸਾਹਿਬ ਕÏਰ ਧਾਲੀਵਾਲ ਨੇ ਭਾਵਪੂਰਤ ਢੰਗ ਨਾਲ ਕੀਤਾ | ਬੀ.ਸੀ. ਖਾਲਸਾ ਦਰਬਾਰ ਵੈਨਕੂਵਰ ਤੇ ਵਣਜਾਰਾ ਨੋਮੈਡ ਕਲੈਕਸ਼ਨਜ਼ ਨੇ ਅਹਿਮ ਭੂਮਿਕਾ ਨਿਭਾਈ | ਇਸ ਮÏਕੇ 'ਤੇ ਮਹਾਨ ਚਿੱਤਰਕਾਰ ਮਰਹੂਮ ਜਰਨੈਲ ਸਿੰਘ ਦੀਆਂ ਗੁਰੂ ਨਾਨਕ ਜਹਾਜ਼ ਦੇ ਸਫ਼ਰ ਸਬੰਧੀ ਸ਼ਾਨਦਾਰ ਪੇਂਟਿੰਗਾਂ ਖਿੱਚਦਾ ਕੇਂਦਰ ਬਣੀਆਂ | ਸਮੂਹ ਸੰਗਤਾਂ, ਸਹਿਯੋਗੀਆਂ ਦਾ ਧੰਨਵਾਦ ਬੀ.ਸੀ. ਖਾਲਸਾ ਦਰਬਾਰ ਵੱਲੋਂ ਭਾਈ ਹਰਿੰਦਰ ਸਿੰਘ ਸੋਹੀ ਵੱਲੋਂ ਕੀਤਾ ਗਿਆ | ਕਰੀਬ ਤਿੰਨ ਘੰਟੇ ਚੱਲਿਆ ਇਹ ਪ੍ਰੋਗਰਾਮ ਗੁਰੂ ਨਾਨਕ ਜਹਾਜ਼ ਨਾਂਅ ਦੀ ਬਹਾਲੀ ਸਦਕਾ ਯਾਦਗਾਰੀ ਹੋ ਨਿਬੜਿਆ |

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ਸਾਡਾ ਅਹਿਮ ਹਿੱਸਾ, ਦੂਜੇ ਦੇਸ਼ਾਂ ਨੂੰ ਟਿੱਪਣੀ ਦਾ ਅਧਿਕਾਰ ਨਹੀਂ-ਭਾਰਤ ਅਗਲੀ ਖ਼ਬਰ ਇੰਡੀਗੋ ਜਹਾਜ਼ ਦੇ ਅੰਦਰ ਫੈਲਿਆ ਧੂੰਆਂ ਬੈਂਗਲੁਰੂ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ
Ad Position 24