ਸ਼ਿਕਾਗੋ, 26 ਮਈ (ਕੇਵਲ ਗੁਰਾਇਆ)-ਸੀਨੀਅਰ ਪੱਤਰਕਾਰ, ਸ਼ਾਇਰ, ਸੰਪਾਦਕ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਮਰੀਕਾ ਦੌਰੇ 'ਤੇ ਹਨ | ਉਹ ਸ਼ਿਕਾਗੋ ਪਹੁੰਚੇ ,ਇੱਥੇ ਪੁੱਜਣ 'ਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਡਾ ਆਤਮਜੀਤ ਸਿੰਘ ਨੇ ਦੱਸਿਆ ਕਿ ਸੁਸ਼ੀਲ ਦੁਸਾਂਝ ਲੰਬੇ ਸਮੇਂ ਤੋਂ ਪੱਤਰਕਾਰੀ ਖੇਤਰ 'ਚ ਹਨ | ਉਨ੍ਹਾਂ ਆਪਣੇ ਕੰਮ ਪ੍ਰਤੀ ਹਮੇਸ਼ਾ ਇਮਾਨਦਾਰੀ ਰੱਖੀ ਹੈ | 23 ਸਾਲਾਂ ਤੋਂ ਇਹ ਆਪਣਾ ਮੈਗਜ਼ੀਨ ਛਾਪ ਰਹੇ ਹਨ, ਇਕ ਚੰਗੇ ਲੇਖਕ ਤੇ ਸ਼ਾਇਰ ਹਨ | ਕੁਲਦੀਪ ਸਿੰਘ ਸਰਾਂ ਨੇ ਕਿਹਾ ਕਿ ਜ਼ਿਆਦਾਤਰ ਮੈਗਜ਼ੀਨ ਬਹੁਤ ਦੇਰ ਤੱਕ ਨਹੀਂ ਚਲਦੇ ਪਰ ਇਨ੍ਹਾਂ ਨੇ ਮਿਹਨਤ ਨਾਲ ਆਪਣੇ ਆਪ ਤੇ ਪਰਿਵਾਰ ਨੂੰ ਪੱਤਰਕਾਰੀ ,ਕਲਾ ਅਤੇ ਸਭਿਆਚਾਰ ਨਾਲ ਜੋੜੀ ਰੱਖਿਆ | ਇਸ ਮੌਕੇ ਸੁਸ਼ੀਲ ਦੁਸਾਂਝ ਨੇ ਆਪਣੀਆਂ ਨਜ਼ਮਾਂ ਰੂਬਰੂ ਕੀਤੀਆਂ | ਇਸ ਮੌਕੇ ਤੇ ਰਵਿੰਦਰ ਸਿੰਘ ਸਹਿਰਾਅ, ਠਾਕੁਰ ਸਿੰਘ ਬਸਾਤੀ, ਸਰਵਨ ਸਿੰਘ ਬੋਲੀਨਾ, ਡਾ ਆਤਮਜੀਤ ਸਿੰਘ, ਭੁਪਿੰਦਰ ਸਿੰਘ, ਭਾਈ ਮਹਿੰਦਰ ਸਿੰਘ, ਸੁਖਜਿੰਦਰ ਸਿੰਘ ਵਿਰਕ ਅਤੇ ਹੋਰ ਹਾਜ਼ਰ ਸਨ |