ਟੋਰਾਂਟੋ, 5 ਜੂਨ (ਹਰਜੀਤ ਸਿੰਘ ਬਾਜਵਾ)-ਪੰਜਾਬੀ ਦੇ ਮਰਹੂਮ ਸ਼ਾਇਰ ਪਦਮ ਸ੍ਰੀ ਡਾ. ਸੁਰਜੀਤ ਪਾਤਰ ਦੀ ਦੂਸਰੀ ਬਰਸੀ ਮÏਕੇ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ 'ਚ ਉਹਨਾਂ ਨੂੰ ਸ਼ਰਧਾਂਜ਼ਲੀ ਦੇਣ ਲਈ ਇਕ ਸਾਹਿਤਕ ਤੇ ਸੰਗੀਤਕ ਸਮਾਗਮ ਕਰਵਾਇਆ ਗਿਆ, ਰੇਡੀਓ ਸਰਗਮ ਤੇ ਵਿਸ਼ਵ ਪੰਜਾਬੀ ਭਵਨ ਵੱਲੋਂ ਸਾਂਝੇ ਤÏਰ 'ਤੇ ਕਰਵਾਏ ਗਏ ਇਸ ਸਮਾਗਮ 'ਚ ਸਾਹਿਤ ਤੇ ਸੰਗੀਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵੇਖਣ ਨੂੰ ਮਿਲੀ¢ ਡਾ. ਬਲਵਿੰਦਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦÏਰਾਨ ਸਟੇਜ ਦੀ ਕਾਰਵਾਈ ਸੰਦੀਪ ਕÏਰ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ ਤੇ ਸੁਰਜੀਤ ਪਾਤਰ ਦੀਆਂ ਚੋਣਵੀਆਂ ਗਜ਼ਲਾਂ ਦੇ ਕੁਝ ਸ਼ੇਅਰ ਵੀ ਸ੍ਰੋਤਿਆਂ ਨਾਲ ਸਾਂਝੇ ਕੀਤੇ ਅਤੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜ਼ਲੀ ਦਿੰਦਿਆਂ ਉਹਨਾਂ ਨੂੰ ਸਦੀ ਦਾ ਮਹਾਨ ਕਵੀ ਕਿਹਾ ਗਿਆ¢ ਸੁਰਜੀਤ ਪਾਤਰ ਦੀ ਕਲਮ ਵਿੱਚੋਂ ਨਿਕਲੀਆਂ ਕਵਿਤਾਵਾਂ,ਗਜ਼ਲਾਂ ਤੇ ਗੀਤਾਂ ਨੂੰ ਇੱਥੋਂ ਦੇ ਬੜੇ ਹੀ ਸੁਰੀਲੇ ਗਾਇਕਾਂ/ਕਲਾਕਾਰਾਂ ਹਰਜੀਤ ਸਿੰਘ ਪਾਬਲਾ, ਸੁਖਦੇਵ ਸੁੱਖ, ਇਕਬਾਲ ਬਰਾੜ, ਡਾ. ਸੁਖਨੈਨ, ਡਾ. ਦਰਸ਼ਨਦੀਪ ਅਰੋੜਾ ਤੇ ਹਰਜੀਤ ਬਾਜਵਾ ਵੱਲੋਂ ਆਪੋ ਆਪਣੇ ਅੰਦਾਜ਼ ਵਿਚ ਗਾ ਕੇ ਖੂਬ ਸ਼ਲਾਘਾ ਖੱਟੀ ਜਿੱਥੇ ਕਿ ਤਬਲੇ 'ਤੇ ਸਵਰਗੀ ਸੁਰਜੀਤ ਪਾਤਰ ਦੇ ਭਤੀਜੇ ਅਤੇ ਉਪਕਾਰ ਸਿੰਘ ਦੇ ਪੁੱਤਰ ਸਵਰਾਜ ਸਿੰਘ ਨੇ ਸਾਥ ਦਿੱਤਾ, ਸਮਾਗਮ ਦÏਰਾਨ ਡਾ. ਬਲਵਿੰਦਰ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਸਮਾਪਤੀ ਕੀਤੀ ਜਦੋਂ ਕਿ ਇਸ ਮÏਕੇ ਇੰਦਰਜੀਤ ਸਿੰਘ ਬੱਲ, ਅੰਮਿ੍ਤ ਢਿੱਲੋਂ, ਸਤਪਾਲ ਸਿੰਘ ਜÏਹਲ, ਕੁਲਵਿੰਦਰ ਅÏਜਲਾ, ਭੁਪਿੰਦਰ ਦੂਲ੍ਹੇ, ਕੁਲਵਿੰਦਰ ਖਹਿਰਾ, ਸੁਰਜੀਤ ਕÏਰ, ਪ੍ਰਤੀਕ, ਪਰਮਜੀਤ ਦਿਓਲ, ਵਰਿੰਦਰ ਸਿੰਘ, ਪਰਮਜੀਤ ਵਿਰਦੀ, ਡਾ. ਲਾਲ ਸਿੰਘ ਬਰਾੜ, ਡਾ. ਟਹਿਲ ਸਿੰਘ ਬਰਾੜ, ਡਾ. ਜਸਵੰਤ ਸਿੰਘ ਕੰਬੋਜ਼, ਜਗਦੀਪ ਢੱਡਾ, ਅਮਨ ਧਾਲੀਵਾਲ, ਪਰਮਜੀਤ ਢਿੱਲੋਂ, ਹਰਮਿੰਦਰ ਢਿੱਲੋਂ, ਜੋਤੀ ਢਿੱਲੋਂ, ਡਾ. ਰਣਜੀਤ ਸਿੰਘ, ਡਾ. ਦਵਿੰਦਰ ਢਿੱਲੋਂ, ਡਾ. ਭਾਗ ਸਿੰਘ, ਡਾ. ਇਕਬਾਲ ਭੰਗੂ, ਡਾ. ਕਰਨੈਲ ਸਿੰਘ, ਬਲਜਿੰਦਰ ਬਰਾੜ, ਪ੍ਰਮਿੰਦਰ ਸਿੰਘ ਦਿਲ, ਧਰਮਪਾਲ ਸਿੰਘ ਸੰਧੂ, ਹਰਦਿਆਲ ਝੀਤਾ, ਡਾ. ਜਗਮੋਹਨ ਸਿੰਘ ਸੰਘਾ, ਜਗਮੋਹਨ ਸਿੰਘ ਸੇਖੋਂ, ਦਲਜੀਤ ਲਾਲੀ, ਮੱਖਣ ਬੈਂਸ, ਮਲੂਕ ਸਿੰਘ ਕਾਹਲੋਂ, ਮੈਨੀ ਗਰੇਵਾਲ ਤੇ ਹਰਵਿੰਦਰ ਹੈਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਹਾਜ਼ਰ ਸਨ¢