08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

12 ਸਿੱਖ ਅਫ਼ਗ਼ਾਨ ਪ੍ਰਵਾਸੀਆਂ ਨੂੰ ਟਰੱਕ 'ਚ ਲੁਕਾ ਕੇ ਬਰਤਾਨੀਆ ਲਿਆਉਣ ਵਾਲੇ ਮਨੁੱਖੀ ਤਸਕਰੀ ਗਰੋਹ ਦੇ ਮੈਂਬਰ ਦੋਸ਼ੀ ਕਰਾਰ

Ad Position 21
No active advertisement
ਅਜੀਤ ਡੈਸਕ 06-06-2026
ਲੈਸਟਰ (ਇੰਗਲੈਂਡ), 5 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ 12 ਅਫ਼ਗ਼ਾਨ ਸਿੱਖ ਪ੍ਰਵਾਸੀਆਂ, ਜਿਨ੍ਹਾਂ ਵਿਚ ਇਕ 12 ਸਾਲਾ ਬੱਚਾ ਵੀ ਸ਼ਾਮਲ ਸੀ, ਨੂੰ ਗੁਪਤ ਖਾਨੇ ਵਾਲੇ ਟਰੱਕ ਵਿਚ ਲੁਕਾ ਕੇ ਦੇਸ਼ ਅੰਦਰ ਲਿਆਉਣ ਦੀ ਸਾਜ਼ਿਸ਼ ਰਚਣ ਵਾਲੇ ਮਨੁੱਖੀ ਤਸਕਰੀ ਗਰੋਹ ਦੇ ਕਈ ਮੈਂਬਰਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ¢ ਓਲਡ ਬੇਲੀ ਅਦਾਲਤ ਵਿਚ ਸੁਣਵਾਈ ਦÏਰਾਨ ਸਾਹਮਣੇ ਆਇਆ ਕਿ ਨੈਸ਼ਨਲ ਕ੍ਰਾਈਮ ਏਜੰਸੀ (ਐਨ.ਸੀ.ਏ.) ਦੇ ਅਧਿਕਾਰੀਆਂ ਨੇ ਖੜੇ ਇਕ ਟਰੱਕ ਦੀ ਤਲਾਸ਼ੀ ਲਈ ਸੀ¢ ਟਰੱਕ ਦੇ ਪਿਛਲੇ ਹਿੱਸੇ ਵਿਚ ਝੂਠੀ ਕੰਧ (ਫਾਲਸ ਬਲਕਹੈੱਡ) ਪਿੱਛੇ ਖ਼ਾਸ ਤÏਰ 'ਤੇ ਬਣਾਏ ਗਏ ਗੁਪਤ ਖਾਨੇ ਵਿਚ 12 ਪ੍ਰਵਾਸੀ ਲੁਕੇ ਹੋਏ ਮਿਲੇ ਸਨ¢ ਇਸ ਕਾਰਵਾਈ ਦੀ ਵੀਡੀਓ ਵਿਚ ਇਕ ਅਧਿਕਾਰੀ ਨੂੰ ਇਹ ਪੁੱਛਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਕੀ ਸਾਰੇ ਲੋਕ ਠੀਕ ਹਨ ਅਤੇ ਕੀ ਕੋਈ ਅੰਗਰੇਜ਼ੀ ਬੋਲ ਸਕਦਾ ਹੈ¢ ਅਦਾਲਤ ਨੂੰ ਦੱਸਿਆ ਗਿਆ ਕਿ ਇਸ ਕਾਰਵਾਈ ਦੇ ਸਿਰਫ਼ ਚਾਰ ਦਿਨ ਬਾਅਦ ਗਰੋਹ ਦੇ ਮੈਂਬਰਾਂ ਨੇ ਇਸ ਤਸਕਰੀ ਲਈ ਕਰੀਬ 64 ਹਜ਼ਾਰ ਪÏਾਡ ਨਕਦ ਰਕਮ ਇਕੱਠੀ ਕੀਤੀ ਸੀ¢ ਗਰੋਹ ਵਿਚ 68 ਸਾਲਾ ਮਾਰਕ ਯੂਲ, 51 ਸਾਲਾ ਟੈਰੀ ਬਰੂਅਰ, 34 ਸਾਲਾ ਰੋਹਿਤ ਚਾਵਲਾ ਤੇ ਚਾਵਲਾ ਦਾ ਬਜ਼ੁਰਗ ਪਿਤਾ ਸੁਰਜੀਤ ਚਾਵਲਾ ਸਮੇਤ ਕਈ ਹੋਰ ਵਿਅਕਤੀ ਸ਼ਾਮਲ ਸਨ¢ ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਫ਼ਰਨੀਚਰ ਦੀ ਢੁਆਈ ਕਰ ਰਹੇ ਹਨ, ਪਰ ਤਿੰਨ ਮਹੀਨੇ ਚੱਲੇ ਮੁਕੱਦਮੇ ਦÏਰਾਨ ਪੇਸ਼ ਕੀਤੇ ਗਏ ਸਬੂਤਾਂ ਨੇ ਉਨ੍ਹਾਂ ਦੇ ਦਾਵਿਆਂ ਨੂੰ ਖ਼ਾਰਜ ਕਰ ਦਿੱਤਾ¢

Ad Position 22
No active advertisement
ਪਿਛਲੀ ਖ਼ਬਰ ਸਰੀ ਪੁਲਿਸ ਮੁਖੀ ਦੀ ਵਿਦਾਈ ਨੂੰ ਲੈ ਕੇ ਉੱਠੇ ਸਵਾਲ ਅਗਲੀ ਖ਼ਬਰ ਸਵ. ਸੁਰਜੀਤ ਪਾਤਰ ਦੀ ਦੂਸਰੀ ਬਰਸੀ ਮÏਕੇ ਸਮਾਗਮ ਕਰਵਾਇਆ
Ad Position 24