ਜਲੰਧਰ, (ਡਾ.ਜਤਿੰਦਰ ਸਾਬੀ)-ਹਰਜੀਤ ਸਿੰਘ ਨੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕਾਂ ਦੀ ਸੂਚੀ ਵਿਚ ਤੀਜਾ ਸਥਾਨ ਹਾਸਲ ਕਰ ਲਿਆ ਹੈ | ਮੌਜੂਦਾ ਸਮੇਂ 'ਚ 10.09 ਸਕਿੰਟ ਨਾਲ ਗੁਰਿੰਦਰ ਵੀਰ ਸਿੰਘ ਪਹਿਲੇ ਸਥਾਨ ਤੇ, 10.15 ਸਕਿੰਟ ਨਾਲ ਅਨੀਮੇਸ਼ ਕੁਜੂਰ ਦੂਜੇ ਸਥਾਨ 'ਤੇ ਹੈ | ਖਾਸ ਗੱਲ ਇਹ ਹੈ ਕਿ ਭਾਰਤ ਦੇ ਇਨ੍ਹਾਂ ਚੋਟੀ ਦੇ ਸਪਿ੍ੰਟਰਾਂ ਵਿੱਚੋਂ ਗੁਰਿੰਦਰ ਵੀਰ ਸਿੰਘ ਅਤੇ ਹਰਜੀਤ ਸਿੰਘ ਦੋਵੇਂ ਜਲੰਧਰ ਦੇ ਕੌਮਾਂਤਰੀ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਦੀ ਦੇਖ-ਰੇਖ ਹੇਠ ਤਿਆਰ ਹੋਏ ਹਨ | ਇਸ ਮੌਕੇ ਖੇਡ ਵਿਭਾਗ ਪੰਜਾਬ ਦੇ ਸੈਕਟਰੀ ਸਰਬਜੀਤ ਸਿੰਘ, ਡਾਇਰੈਕਟਰ ਸੂਦਨ, ਡਿਪਟੀ ਡਾਇਰੈਕਟਰ ਰਣਵੀਰ ਭੰਗੂ ਤੇ ਜਿਲ੍ਹਾ ਖੇਡ ਅਫ਼ਸਰ ਤੇ ਹੋਰ ਖੇਡ ਵਿਭਾਗ ਦੇ ਅਫ਼ਸਰਾਂ ਨੇ ਖਿਡਾਰੀ ਤੇ ਕੋਚ ਨੂੰ ਵਧਾਈ ਦਿੱਤੀ |