07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਲੀਡਰਸ਼ਿਪ ਚੁਣÏਤੀ ਆਈ ਤਾਂ ਮੁਕਾਬਲਾ ਕਰਾਂਗਾ: ਸਟਾਰਮਰ

Ad Position 21
No active advertisement
ਅਜੀਤ ਡੈਸਕ 08-06-2026
ਲੈਸਟਰ (ਇੰਗਲੈਂਡ), 7 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਆਪਣੇ ਸਮਰਥਕਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਲੇਬਰ ਪਾਰਟੀ ਵਿੱਚ ਲੀਡਰਸ਼ਿਪ ਚੋਣ ਹੁੰਦੀ ਹੈ ਤਾਂ ਉਹ ਪਾਰਟੀ ਆਗੂ ਦੇ ਅਹੁਦੇ ਲਈ ਮੈਦਾਨ ਵਿੱਚ ਡਟ ਕੇ ਮੁਕਾਬਲਾ ਕਰਨਗੇ> ਇਸ ਤੋਂ ਪਹਿਲਾਂ ਸਟਾਰਮਰ ਅਤੇ ਉਨ੍ਹਾਂ ਦੇ ਕਰੀਬੀ ਸਾਥੀ ਸਿਰਫ਼ ਇਹ ਕਹਿੰਦੇ ਰਹੇ ਸਨ ਕਿ ਉਹ ਅਹੁਦਾ ਨਹੀਂ ਛੱਡਣਗੇ, ਪਰ ਹੁਣ ਉਨ੍ਹਾਂ ਨੇ ਪਹਿਲੀ ਵਾਰ ਖੁੱਲ੍ਹ ਕੇ ਚੁਣÏਤੀ ਦਾ ਸਾਹਮਣਾ ਕਰਨ ਦਾ ਐਲਾਨ ਕੀਤਾ ਹੈ¢ ਸੂਤਰਾਂ ਮੁਤਾਬਕ ਇਹ ਰੁਖ ਉਸ ਸਮੇਂ ਹੋਰ ਸਖ਼ਤ ਹੋ ਗਿਆ ਜਦੋਂ ਗ੍ਰੇਟਰ ਮੈਨਚੈਸਟਰ ਦੇ ਮੇਅਰ ਐਂਡੀ ਬਰਨਹਮ ਨੇ ਸੰਕੇਤ ਦਿੱਤਾ ਕਿ ਜੇਕਰ ਲੀਡਰਸ਼ਿਪ ਮੁਕਾਬਲਾ ਹੁੰਦਾ ਹੈ ਤਾਂ ਉਹ ਵੀ ਇਸ ਵਿੱਚ ਹਿੱਸਾ ਲੈਣਗੇ¢ ਸਟਾਰਮਰ ਦਾ ਮੰਨਣਾ ਹੈ ਕਿ ਇਸ ਸਮੇਂ ਲੀਡਰਸ਼ਿਪ ਚੋਣ ਦੇਸ਼ ਅਤੇ ਪਾਰਟੀ ਨੂੰ ਅਸਥਿਰਤਾ ਵੱਲ ਧੱਕ ਸਕਦੀ ਹੈ¢ ਉਨ੍ਹਾਂ ਨੇ ਕਿਹਾ ਕਿ ਦੋ ਸਾਲ ਪਹਿਲਾਂ ਮਿਲੇ ਭਾਰੀ ਬਹੁਮਤ ਦੇ ਆਧਾਰ 'ਤੇ ਉਨ੍ਹਾਂ ਨੂੰ ਲੋਕਾਂ ਦਾ ਮਜ਼ਬੂਤ ਫਤਵਾ ਮਿਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਉਹ ਵਚਨਬੱਧ ਹਨ¢ ਪਿਛਲੇ ਕੁਝ ਹਫ਼ਤਿਆਂ ਤੋਂ ਲੇਬਰ ਪਾਰਟੀ ਅੰਦਰ ਸਟਾਰਮਰ ਦੀ ਅਗਵਾਈ ਨੂੰ ਲੈ ਕੇ ਚਰਚਾ ਚੱਲ ਰਹੀ ਹੈ¢ ਸਾਬਕਾ ਸਿਹਤ ਮੰਤਰੀ ਵੇਸ ਸਟ੍ਰੀਟਿੰਗ ਅਤੇ ਐਂਡੀ ਬਰਨਹਮ ਦੇ ਨਾਮ ਸੰਭਾਵੀ ਦਾਅਵੇਦਾਰਾਂ ਵਜੋਂ ਸਾਹਮਣੇ ਆ ਰਹੇ ਹਨ, ਜਦਕਿ ਕਈ ਲੇਬਰ ਸੰਸਦ ਮੈਂਬਰਾਂ ਵੱਲੋਂ ਵੀ ਸਟਾਰਮਰ 'ਤੇ ਅਹੁਦਾ ਛੱਡਣ ਲਈ ਦਬਾਅ ਬਣਾਇਆ ਗਿਆ ਹੈ¢ ਮਾਮਲੇ ਦੀ ਅਗਲੀ ਦਿਸ਼ਾ 18 ਜੂਨ ਨੂੰ ਹੋਣ ਵਾਲੀ ਮੇਕਰਫੀਲਡ ਜ਼ਿਮਨੀ ਚੋਣ ਦੇ ਨਤੀਜੇ 'ਤੇ ਨਿਰਭਰ ਕਰੇਗੀ | ਬਰਨਹਮ ਲਈ ਇਹ ਸੀਟ ਜਿੱਤਣਾ ਜ਼ਰੂਰੀ ਹੈ ਤਾਂ ਜੋ ਉਹ ਸੰਭਾਵੀ ਲੀਡਰਸ਼ਿਪ ਚੋਣ ਵਿੱਚ ਹਿੱਸਾ ਲੈ ਸਕਣ | ਲੇਬਰ ਪਾਰਟੀ ਨੂੰ ਪਿਛਲੇ ਮਹੀਨੇ ਹੋਈਆਂ ਚੋਣਾਂ ਵਿੱਚ ਵੱਡੇ ਝਟਕੇ ਦਾ ਸਾਹਮਣਾ ਕਰਨਾ ਪਿਆ ਸੀ¢ ਪਾਰਟੀ ਨੇ ਵੇਲਜ਼ ਸੇਨੇਡ 'ਤੇ ਆਪਣਾ ਕਬਜ਼ਾ ਗੁਆ ਦਿੱਤਾ ਸੀ ਅਤੇ ਇੰਗਲੈਂਡ ਵਿੱਚ ਕਰੀਬ 1500 ਕੌਂਸਲਰ ਸੀਟਾਂ ਵੀ ਹੱਥੋਂ ਨਿਕਲ ਗਈਆਂ ਸਨ¢ ਇਸ ਤੋਂ ਬਾਅਦ ਸਰਕਾਰ ਦੇ ਕੁਝ ਮੰਤਰੀਆਂ ਨੇ ਅਸਤੀਫ਼ੇ ਵੀ ਦੇ ਦਿੱਤੇ ਸਨ, ਜਿਸ ਕਾਰਨ ਪਾਰਟੀ ਅੰਦਰ
Ad Position 22
No active advertisement
ਪਿਛਲੀ ਖ਼ਬਰ ਤੀਜੇ ਘੱਲੂਘਾਰੇ ਦੀ ਯਾਦ ਵਿਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸ਼ਹੀਦੀ ਸਮਾਗਮ ਅਗਲੀ ਖ਼ਬਰ ਸਰੀ 'ਚ ਕਰਵਾਏ ਕਾਰ-ਮੁਕਤ ਮੇਲੇ ਦਾ ਲੋਕਾਂ ਨੇ
Ad Position 24
No active advertisement