ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡਿਊਟੀ ਦੌਰਾਨ ਹਾਦਸੇ ਦੀ ਸ਼ਿਕਾਰ ਹੋਈ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ

Ad Position 21
No active advertisement
ਅਜੀਤ ਡੈਸਕ 12-06-2026
ਲੈਸਟਰ, 11 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਨÏਰਥੰਬਰੀਆ ਪੁਲਿਸ ਦੀ 19 ਸਾਲਾ ਮਹਿਲਾ ਪੁਲਿਸ ਮੁਲਾਜ਼ਮ ਜੈੱਸ ਟਰਨਬੁੱਲ ਦੀ ਡਿਊਟੀ ਦÏਰਾਨ ਵਾਪਰੇ ਸੜਕ ਹਾਦਸੇ ਵਿੱਚ ਲੱਗੀਆਂ ਗੰਭੀਰ ਸੱਟਾਂ ਕਾਰਨ ਮÏਤ ਹੋ ਗਈ¢ ਇਸ ਦੁਖਦਾਈ ਘਟਨਾ ਤੋਂ ਬਾਅਦ ਪੁਲਿਸ ਮਹਿਕਮੇ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ¢ ਪੁਲਿਸ ਅਨੁਸਾਰ ਜੈੱਸ ਟਰਨਬੁੱਲ ਸੋਮਵਾਰ ਰਾਤ ਕ੍ਰੈਮਲਿੰਗਟਨ ਦੇ ਏ-189 ਸਪਾਈਨ ਰੋਡ 'ਤੇ ਵਾਪਰੇ ਇੱਕ ਸੜਕ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਮÏਕੇ 'ਤੇ ਪੁੱਜੀ ਸੀ¢ ਇਸ ਦÏਰਾਨ ਇੱਕ ਕਾਲੀ ਮਰਸਡੀਜ਼ ਕਾਰ ਨੇ ਪੁਲਿਸ ਦੀ ਨਿਸ਼ਾਨਜ਼ਦਾ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ¢ ਹਸਪਤਾਲ ਵਿੱਚ ਇਲਾਜ ਦÏਰਾਨ ਬੁੱਧਵਾਰ ਨੂੰ ਉਸ ਦੀ ਮÏਤ ਹੋ ਗਈ¢ ਨÏਰਥੰਬਰੀਆ ਪੁਲਿਸ ਦੀ ਮੁੱਖ ਕਾਂਸਟੇਬਲ ਵੈਨੇਸਾ ਜਾਰਡਿਨ ਨੇ ਜੈੱਸ ਟਰਨਬੁੱਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਹਨਤੀ, ਸਮਰਪਿਤ ਅਤੇ ਫਰਜ਼ ਪ੍ਰਤੀ ਵਚਨਬੱਧ ਪੁਲਿਸ ਮੁਲਾਜ਼ਮ ਸੀ¢ ਉਨ੍ਹਾਂ ਕਿਹਾ ਕਿ ਜੈੱਸ ਦੇ ਸਾਹਮਣੇ ਪੂਰੀ ਜ਼ਿੰਦਗੀ ਅਤੇ ਸ਼ਾਨਦਾਰ ਕਰੀਅਰ ਪਿਆ ਸੀ ਪਰ ਉਸ ਦੀ ਅਚਾਨਕ ਮÏਤ ਨੇ ਸਭ ਨੂੰ ਗਹਿਰਾ ਸਦਮਾ ਦਿੱਤਾ ਹੈ¢ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ 73 ਸਾਲਾ ਵਿਅਕਤੀ ਨੂੰ ਖ਼ਤਰਨਾਕ ਡਰਾਈਵਿੰਗ ਕਰਕੇ ਮÏਤ ਦਾ ਕਾਰਨ ਬਣਨ ਦੇ ਸ਼ੱਕ ਹੇਠ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ¢ ਮਾਮਲੇ ਦੀ ਜਾਂਚ ਜਾਰੀ ਹੈ¢ ਜ਼ਿਕਰਯੋਗ ਹੈ ਕਿ ਜੈੱਸ ਟਰਨਬੁੱਲ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਨÏਰਥੰਬਰੀਆ ਪੁਲਿਸ ਵਿੱਚ ਭਰਤੀ ਹੋਈ ਸੀ¢ ਉਸ ਦੀ ਮÏਤ ਨੂੰ ਪੁਲਿਸ ਮਹਿਕਮੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਜਾ ਰਿਹਾ ਹੈ¢


Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ 2029 ਤੱਕ 'ਆਈਸ' ਲਈ ਫੰਡਿੰਗ ਨੂੰ ਯਕੀਨੀ ਬਣਾਉਣ ਲਈ 70 ਅਰਬ ਡਾਲਰ ਦੇ ਇਮੀਗ੍ਰੇਸ਼ਨ ਐਕਟ 'ਤੇ ਕੀਤੇ ਹਸਤਾਖਰ... ਅਗਲੀ ਖ਼ਬਰ ਨਾਵਲ 'ਚਾਲੀ ਦਿਨ' ਦੇ ਲੇਖਕ ਡਾ. ਗੁਰਪ੍ਰੀਤ ਸਿੰਘ ਧੁੱਗਾ ਦਾ ਸਿਡਨੀ ਵਿੱਚ ਨਿੱਘਾ ਸਵਾਗਤ
Ad Position 24
No active advertisement