ਲੰਡਨ, 13 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਗੁਰੂ ਨਾਨਕ ਸਮੈਦਿਕ ਦੇ ਯਤਨਾਂ ਸਦਕਾ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਬੀਬੀ ਚਰਨਜੀਤ ਕੌਰ ਇੰਗਲੈਂਡ ’ਚ ਪਹੁੰਚੇ ਹਨ। ਲੰਡਨ ਦੇ ਗੈਟਵੈਕ ਹਵਾਈ ਅੱਡੇ ਤੇ ਸਿੱਖ ਭਾਈਚਾਰੇ ਵੱਲੋਂ ਬੀਬੀ ਚਰਨਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੀਬੀ ਚਰਨਜੀਤ ਕੌਰ ਨੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਪੁੱਤ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋਣਾ, ਪਰ ਜੋ ਦੇਸ਼ ਕੌਮ ਲਈ ਚਲਾ ਗਿਆ, ਉਹ ਮੈਨੂੰ ਮਨਜ਼ੂਰ ਹੈ। ਇਸ ਮੌਕੇ ਹਰ ਸਖਸ਼ ਦੀਆਂ ਅੱਖਾਂ ਨਮ ਸਨ। ਜੀਤਾ ਸਿੰਘ ਨੇ ਕਿਹਾ ਕਿ ਭਾਈ ਖੰਡਾ ਦੇ ਸਸਕਾਰ ਮੌਕੇ ਪਰਿਵਾਰ ਨੂੰ ਇਜ਼ਾਜ਼ਤ ਨਹੀਂ ਦਿੱਤੀ ਸੀ। ਭਾਈ ਬਲਦੇਵ ਸਿੰਘ ਦਿਓਲ ਨੇ ਕਿਹਾ ਕਿ ਅਸੀਂ ਬਹੁਤ ਕੋਸਿ਼ਸ਼ ਕੀਤੀ ਸੀ ਕਿ ਭਾਈ ਖੰਡਾ ਦੇ ਅੰਤਿਮ ਸੰਸਕਾਰ ਮੌਕੇ ਪਹੁੰਚ ਸਕਣ ਪਰ ਸੰਭਵ ਨਹੀਂ ਹੋ ਸਕਿਆ। ਇਸ ਮੌਕੇ ਅਵਤਾਰ ਸਿੰਘ, ਇੰਦਰਜੀਤ ਸਿੰਘ, ਮਨਦੀਪ ਸਿੰਘ ਸਿੱਧੂ, ਭਾਈ ਜੀਤਾ ਸਿੰਘ, ਇਸ਼ਟਮੀਤ ਸਿੰਘ ਫੁੱਲ, ਬਲਦੇਵ ਸਿੰਘ ਦਿਓਲ, ਰਮਨ ਸਿੰਘ, ਹੈਪੀ ਸਿੰਘ ਆਦਿ ਹਾਜ਼ਰ ਸਨ।