ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਮਲਪ੍ਰੀਤ ਕÏਰ ਨੂੰ ਮਿਲਿਆ 'ਲੈਫ਼ਟੀਨੈਂਟ ਗਵਰਨਰ ਅਕਾਦਮਿਕ ਮੈਡਲ'

Ad Position 21
No active advertisement
ਅਜੀਤ ਡੈਸਕ 12-06-2026
ਐਬਟਸਫੋਰਡ, 11 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ ਕੋਲੰਬੀਆ ਸੂਬੇ ਦੀ ਲੈਫ਼ਟੀਨੈਂਟ ਗਵਰਨਰ ਵੈਡੀ ਲਿਸਗਰ ਕੋਕਚੀਆ ਨੇ ਕਲੋਨਾ ਨਿਵਾਸੀ ਹੋਣਹਾਰ ਪੰਜਾਬਣ ਵਿਦਿਆਰਥਣ ਕਮਲਪ੍ਰੀਤ ਕੋਰ ਨੂੰ ਵਿਦਿਅਕ ਖੇਤਰ 'ਚ ਵਕਾਰੀ ਸਨਮਾਨ ਲੈਫ਼ਟੀਨੈਂਟ ਗਵਰਨਰ ਅਕਾਦਮਿਕ ਮੈਡਲ ਨਾਲ ਸਨਮਾਨਿਤ ਕੀਤਾ ਹੈ | ਕਮਲਪ੍ਰੀਤ ਕÏਰ 9 ਸਾਲ ਪਹਿਲਾਂ ਜਦੋਂ ਵਿਦਿਆਰਥੀ ਵੀਜ਼ੇ ਤੇ ਭਾਰਤ ਤੋਂ ਕੈਨੇਡਾ ਆਈ ਸੀ, ਤਾਂ ਨਰਸਿੰਗ ਉਸ ਲਈ ਕੋਈ ਵਿਕਲਪ ਨਹੀਂ ਸੀ | ਸਥਾਈ ਨਿਵਾਸ ਨਾ ਹੋਣ ਕਾਰਨ ਉਹ ਇਸ ਲਈ ਅਰਜ਼ੀ ਨਹੀਂ ਦੇ ਸਕਦੀ ਸੀ¢ ਇਸ ਲਈ ਉਸਨੇ 6 ਸਾਲ ਉਡੀਕ ਕੀਤੀ, ਪਹਿਲਾਂ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਅਤੇ ਫਿਰ ਆਪਣੀ ਡਿਗਰੀ ਪ੍ਰਾਪਤ ਕੀਤੀ | ਇਹ ਸਨਮਾਨ ਉਸ ਗ੍ਰੈਜੂਏਟ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜਿਸਦਾ ਅਕਾਦਮਿਕ ਰਿਕਾਰਡ ਸਭ ਤੋਂ ਉੱਤਮ ਹੋਵੇ ਅਤੇ ਜੋ ਸਮਾਜ 'ਚ ਸ਼ਾਮਿਲਤਾ ਲੋਕਤੰਤਰ ਅਤੇ ਮਿਲਾਪ ਦੇ ਖੇਤਰਾਂ ਵਿੱਚ ਵੀ ਯੋਗਦਾਨ ਪਾਉਂਦਾ ਹੋਵੇ | ਇਹ ਇਨਾਮ ਸਿਰਫ਼ ਅਕਾਦਮਿਕ ਸਫਲਤਾ ਨੂੰ ਨਹੀਂ ਦਰਸਾਉਂਦਾ | ਕਮਲਪ੍ਰੀਤ ਕÏਰ ਨੇ ਬਿ੍ਟਿਸ਼ ਕੋਲੰਬੀਆ ਨਰਸਿਜ਼ ਯੂਨੀਅਨ ਦੇ ਯੰਗ ਨਰਸਿਜ਼ ਨੈੱਟਵਰਕ 'ਚ ਬਦਲਵੇਂ ਪ੍ਰਤੀਨਿਧੀ ਵਜੋਂ ਸੇਵਾ ਨਿਭਾਈ ਹੈ, ਜਿੱਥੇ ਉਹ ਹਸਪਤਾਲੀ ਤੇ ਕਲੀਨਿਕਲ ਮਾਹÏਲ 'ਚ ਨਸਲੀ ਭੇਦਭਾਵ ਦਾ ਸਾਹਮਣਾ ਕਰਨ ਵਾਲੀਆਂ ਅਤੇ ਘੱਟ ਪ੍ਰਤੀਨਿਧਤਾ ਵਾਲੀਆਂ ਨਰਸਾਂ ਦੀ ਵਕਾਲਤ ਕਰਦੀ ਰਹੀ ਹੈ | ਉਹ ਨਵੀਆਂ ਨਰਸਾਂ ਲਈ ਇਕ ਪੀਅਰ ਸਹਾਇਤਾ ਪਲੇਟਫਾਰਮ ਵੀ ਤਿਆਰ ਕਰ ਰਹੀ ਹੈ—ਇਕ ਐਸੀ ਥਾਂ ਜਿੱਥੇ ਹਾਲ ਹੀ ਵਿਚ ਗ੍ਰੈਜੂਏਟ ਹੋਈਆਂ ਨਰਸਾਂ ਸਵਾਲ ਪੁੱਛ ਸਕਣ, ਆਪਣੇ ਤਜਰਬੇ ਸਾਂਝੇ ਕਰ ਸਕਣ ਤੇ ਆਪਣੇ ਪੇਸ਼ੇਵਰ ਜੀਵਨ ਦੇ ਪਹਿਲੇ ਸਾਲਾਂ ਵਿੱਚ ਮਦਦ ਅਤੇ ਮਾਰਗਦਰਸ਼ਨ ਪ੍ਰਾਪਤ ਕਰ ਸਕਣ | ਕਮਲਪ੍ਰੀਤ ਕÏਰ ਉਹਨਾਂ 2,600 ਤੋਂ ਵੱਧ ਵਿਦਿਆਰਥੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਇਸ ਹਫ਼ਤੇ ਯੂਨੀਵਰਸਿਟੀ ਆਫ ਬਿ੍ਟਿਸ ਕੇਲੰਬੀਆ ਦੇ ਓਕਾਨਾਗਨ ਕੈਂਪਸ ਵਿਚ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ, ਜਿਸ ਨਾਲ ਯੂਨੀਵਰਸਿਟੀ ਦੇ ਸਭ ਤੋਂ ਸਫਲ ਅਕਾਦਮਿਕ ਸਾਲਾਂ ਵਿੱਚੋਂ ਇਕ ਦਾ ਸਮਾਪਨ ਹੋਇਆ |


Ad Position 22
No active advertisement
ਪਿਛਲੀ ਖ਼ਬਰ ਸਾਰਾਟੋਗਾ ਕਾਊਾਟੀ ਏਅਰਪੋਰਟ ਜਹਾਜ਼ ਦੀ ਮੁੱਢਲੀ ਰਿਪੋਰਟ ਕੀਤੀ ਗਈ ਜਨਤਕ ਅਗਲੀ ਖ਼ਬਰ ਟਰੰਪ ਨੇ 2029 ਤੱਕ 'ਆਈਸ' ਲਈ ਫੰਡਿੰਗ ਨੂੰ ਯਕੀਨੀ ਬਣਾਉਣ ਲਈ 70 ਅਰਬ ਡਾਲਰ ਦੇ ਇਮੀਗ੍ਰੇਸ਼ਨ ਐਕਟ 'ਤੇ ਕੀਤੇ ਹਸਤਾਖਰ...
Ad Position 24
No active advertisement