15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਐਲਨ ਮਸਕ ਦੁਨੀਆ ਦੇ ਪਹਿਲੇ ਖਰਬਪਤੀ ਬਣੇ

Ad Position 21
No active advertisement
ਅਜੀਤ ਡੈਸਕ 14-06-2026

ਨਿਊਯਾਰਕ, 13 ਜੂਨ (ਏਜੰਸੀ)-ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਦੁਨੀਆ ਦੇ ਪਹਿਲੇ ਖਰਬਪਤੀ ਬਣ ਗਏ ਹਨ | ਉਨ੍ਹਾਂ ਦੀ ਕੁੱਲ ਜਾਇਦਾਦ 95 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ | ਉਨ੍ਹਾਂ ਦੀ ਜਾਇਦਾਦ 'ਚ ਇਹ ਰਿਕਾਰਡ ਉਛਾਲ ਮਸਕ ਦੀ ਰਾਕੇਟ ਕੰਪਨੀ ਸਪੇਸਐਕਸ ਦੇ ਆਈ.ਪੀ.ਓ. ਦੀ ਸੂਚੀਕਰਨ ਤੋਂ ਬਾਅਦ ਆਇਆ ਹੈ | ਸ਼ੁੱਕਰਵਾਰ, 12 ਜੂਨ ਨੂੰ ਸਪੇਸਐਕਸ ਦੇ ਸ਼ੇਅਰਾਂ ਨੇ ਅਮਰੀਕੀ ਸਟਾਕ ਮਾਰਕੀਟ ਨੈਸਡੈਕ 'ਤੇ 150 ਡਾਲਰ ਪ੍ਰਤੀ ਸ਼ੇਅਰ 'ਤੇ ਵਪਾਰ ਕਰਨਾ ਸ਼ੁਰੂ ਕੀਤਾ | ਫੋਰਬਸ ਦੇ ਅਨੁਸਾਰ, ਆਈ.ਪੀ.ਓ. ਦੀ ਸੂਚੀਕਰਨ ਤੋਂ ਬਾਅਦ ਮਸਕ ਦੀ ਕੁੱਲ ਜਾਇਦਾਦ 1.1 ਟਿ੍ਲੀਅਨ ਡਾਲਰ ਹੋ ਗਈ ਹੈ, ਜੋ ਵੀਰਵਾਰ ਨੂੰ 982 ਬਿਲੀਅਨ ਸੀ | ਜ਼ਿਕਰਯੋਗ ਹੈ ਕਿ 1 ਖਰਬ ਡਾਲਰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਜੀ.ਡੀ.ਪੀ. ਤੋਂ ਵੱਧ ਹੈ | ਸਿਰਫ਼ 20 ਦੇਸ਼ਾਂ ਦਾ ਜੀ.ਡੀ.ਪੀ. ਇਸ ਤੋਂ ਵੱਧ ਹੈ | ਇਕੱਲੇ ਮਸਕ ਤਾਈਵਾਨ, ਸਵਿਟਜ਼ਰਲੈਂਡ, ਸਵੀਡਨ ਤੇ ਸਿੰਗਾਪੁਰ ਵਰਗੇ ਅਮੀਰ ਦੇਸ਼ਾਂ ਦੀਆਂ ਸੰਯੁਕਤ ਅਰਥਵਿਵਸਥਾਵਾਂ ਨਾਲੋਂ ਅਮੀਰ ਹੋ ਗਿਆ ਹੈ | ਜੇਕਰ ਕੋਈ ਵਿਅਕਤੀ ਹਰ ਘੰਟੇ 10 ਲੱਖ ਡਾਲਰ, ਜਾਂ ਲਗਭਗ 954 ਲੱਖ ਰੁਪਏ ਖਰਚ ਕਰਦਾ ਹੈ, ਤਾਂ 1 ਖ਼ਰਬ ਡਾਲਰ ਖਰਚ ਕਰਨ 'ਚ 114 ਸਾਲਾਂ ਤੋਂ ਵੱਧ ਸਮਾਂ ਲੱਗੇਗਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੀ ਮੈਡੀਕਲ ਮਾਹਿਰ ਪਰਵੀਨ ਕੁਮਾਰ ਨੂੰ ਮਹਾਰਾਜਾ ਚਾਰਲਸ ਦੇ ਜਨਮ ਦਿਨ ਮੌਕੇ ਸਭ ਤੋਂ ਵੱਡਾ ਸ਼ਾਹੀ ਸਨਮਾਨ ਅਗਲੀ ਖ਼ਬਰ ਅਮਰੀਕਾ ਵਿਖੇ ਹੋਈ ਗੋਲੀਬਾਰੀ 'ਚ 1 ਦੀ ਮÏਤ-10 ਜ਼ਖਮੀ ਸ਼ੱਕੀ ਪੁਲਿਸ ਮੁਕਾਬਲੇ 'ਚ ਹਲਾਕ
Ad Position 24