19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਯੂ.ਕੇ. ’ਚ ਰੂਸ ਸੰਬੰਧੀ ਨਿਯਮਾਂ ’ਤੇ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਸ਼ੱਕ ’ਚ ਭਾਰਤੀ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 16-06-2026
ਲੰਡਨ, 15 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕੱਲ ਸਵੇਰ ਨੂੰ ਬ੍ਰਿਟਿਸ਼ ਹਥਿਆਰਬੰਦ ਬਲਾਂ ਤੇ ਏਜੰਸੀਆਂ ਨੇ ਇੰਗਲਿਸ਼ ਚੈਨਲ ‘ਚ ਇਕ ਵੱਡੀ ਤੇ ਗੁਪਤ ਕਾਰਵਾਈ ਕਰਦਿਆਂ ਪਹਿਲੀ ਵਾਰ ਰੂਸ ਦੇ ਗੁਪਤ ਤੇਲ ਟੈਂਕਰਾਂ ਦੇ ਬੇੜੇ ਦੇ ਇਕ ਜਹਾਜ਼ ਨੂੰ ਫੜਨ ਲਈ ਸਿੱਧੀ ਫੌਜੀ ਕਾਰਵਾਈ ਕੀਤੀ ਹੈ। ਇਸ ਛਾਪੇਮਾਰੀ ਦੌਰਾਨ, ਨੈਸ਼ਨਲ ਕ੍ਰਾਈਮ ਏਜੰਸੀ ਨੇ ਯੂ.ਕੇ. ਦੇ ਰੂਸ ਸਬੰਧੀ ਨਿਯਮਾਂ ਤੇ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਸ਼ੱਕ ਵਿਚ ਇਕ 38 ਸਾਲਾ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ‘ਸਮਿਰਟੋਸ’ ਨਾਮਕ ਤੇਲ ਟੈਂਕਰ ‘ਤੇ ਕੀਤੀ ਗਈ, ਜੋ ਕੈਮਰੂਨ ਦੇ ਝੰਡੇ ਹੇਠ ਸਫ਼ਰ ਕਰ ਰਿਹਾ ਸੀ। ਇਹ ਜਹਾਜ਼ 5 ਜੂਨ ਨੂੰ ਉਸਤ-ਲੁਗਾ, ਰੂਸ ਤੋਂ ਰਵਾਨਾ ਹੋਇਆ ਸੀ ਤੇ ਦਸਤਾਵੇਜ਼ਾਂ ਮੁਤਾਬਕ ਇਹ ਪੋਰਟ ਸਈਦ, ਮਿਸਰ ਜਾ ਰਿਹਾ ਸੀ, ਪਰ ਇਸਨੂੰ ਯੂ.ਕੇ. ਦੇ ਸਮੁੰਦਰੀ ਖੇਤਰ ‘ਚ ਘੇਰ ਲਿਆ ਗਿਆ। ਇਸ ਵੱਡੇ ਆਪ੍ਰੇਸ਼ਨ ਵਿੱਚ ਬਰਤਾਨਵੀ ਸਮੁੰਦਰੀ ਸੈਨਾ, ਹਵਾਈ ਫੌਜ ਦਾ ਫਰਾਂਸ ਦੇ ਸਮੁੰਦਰੀ ਅਧਿਕਾਰੀਆਂ ਦੇ ਨਜ਼ਦੀਕੀ ਸਹਿਯੋਗ ਰਿਹਾ। ਛਾਪੇਮਾਰੀ ਤੋਂ ਬਾਅਦ ਸਮਿਰਟੋਸ ਜਹਾਜ਼ ਨੂੰ ਡੋਰਸੈੱਟ ਦੇ ਸਮੁੰਦਰੀ ਤੱਟ ‘ਤੇ ਲਿਆਂਦਾ ਗਿਆ ਹੈ, ਜਿੱਥੇ ਇਸ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਭਾਰਤੀ ਨਾਗਰਿਕ ਨੂੰ ਪੁੱਛਗਿੱਛ ਲਈ ਐਨ.ਸੀ.ਏ. ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਦੇ 24 ਚਾਲਕ ਦਲ ਦੇ ਮੈਂਬਰ ਜਿਨ੍ਹਾਂ ‘ਚ ਜਾਰਜੀਆ ਅਤੇ ਭਾਰਤ ਦੇ ਨਾਗਰਿਕ ਸ਼ਾਮਲ ਹਨ ਜਹਾਜ਼ ‘ਤੇ ਹੀ ਮੌਜੂਦ ਹਨ।
Ad Position 22
No active advertisement
ਪਿਛਲੀ ਖ਼ਬਰ ਜਰਮਨੀ ਨੇ ਇਤਿਹਾਸ ਰੱਚਦੇ ਹੋਏ ਬ੍ਰਾਜ਼ਿਲ ਨੂੰ ਪਛਾੜਿਆ ਅਗਲੀ ਖ਼ਬਰ ਸ਼ਾਂਤੀ ਸਮਝੌਤੇ ਦੇ ਐਲਾਨ ਨਾਲ ਮਹਿੰਗਾਈ ’ਚ ਲਿਪਟੀ ਦੁਨੀਆ ਲਈ ਸੁੱਖ ਦਾ ਸਾਹ
Ad Position 24