08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵਲੋਂ ਕਰਵਾਇਆ ਗਿਆ ਸਾਲਾਨਾ ਕਬੱਡੀ ਕੱਪ

Ad Position 21
No active advertisement
ਅਜੀਤ ਡੈਸਕ 05-07-2026
ਸ਼ਿਕਾਗੋ, 4 ਜੁਲਾਈ (ਕੇਵਲ ਗੁਰਾਇਆ)-ਇੱਥੇ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵਲੋਂ ਕਰਵਾਏ ਗਏ ਸਾਲਾਨਾ ਕਬੱਡੀ ਕੱਪ ਵਿਚ ਨਿਊਯਾਰਕ ਕਿੰਗਜ਼ ਕਬੱਡੀ ਕਲੱਬ ਜੇਤੂ ਰਿਹਾ| ਇਸ ਟੂਰਨਾਮੈਂਟ ’ਚ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ| ਆਖ਼ਰੀ ਮੁਕਾਬਲਾ ਨਿਊਯਾਰਕ ਕਿੰਗਜ਼ ਕਬੱਡੀ ਕੱਪ ਅਤੇ ਕਲਗ਼ੀਧਰ ਯੂ.ਐੱਸ.ਏ ਵਿਚ ਹੋਇਆ ਜਿਸ ਵਿਚ ਨਿਊਯਾਰਕ ਕਬੱਡੀ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕੀਤੀ| ਬੈਸਟ ਰੇਡਰ ਚਿਤਪਾਲ ਚਿੱਟੀ ਰਿਹਾ| ਬੈਸਟ ਜਾਫੀ ਹੈਪੀ ਸਿੰਦੜ ਰਿਹਾ| ਇਸ ਟੂਰਨਾਮੈਂਟ ਨੂੰ ਦੇਖਣ ਲਈ ਦਰਸ਼ਕ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ| ਪਹਿਲਾ ਇਨਾਮ ਤੂਰ ਬ੍ਰਦਰਜ਼, ਬੈਂਸ ਪਰਿਵਾਰ ਅਤੇ ਭਾਰਦਵਾਜ ਪਰਿਵਾਰ ਵਲੋਂ ਦਿੱਤਾ ਗਿਆ| ਮੁੱਖ ਮਹਿਮਾਨ ਅਮਰਜੀਤ ਢੀਂਡਸਾ, ਲੱਖਾ ਢੀਂਡਸਾ, ਬੱਬੂ ਖੱਟੜਾ ਸਨ| ਵਾਲੀਬਾਲ ਦੇ ਮੁਕਾਬਲਿਆਂ ਵਿਚ ਸ਼ਿਕਾਗੋ ਕਲੱਬ ਜੇਤੂ ਰਹੀ ਜਦਕਿ ਦੂਸਰੇ ਸਥਾਨ ਤੇ ਵਾਲੀਆ ਕਲੱਬ ਰਹੀ| ਇਸ ਟੂਰਨਾਮੈਂਟ ਦੀ ਖ਼ਾਸੀਅਤ ਇਹ ਸੀ ਕਿ ਇਸ ਵਾਰ ਪਾਕਿਸਤਾਨ ਤੋਂ ਬਾਬਾ ਸੰਗ ਦੀ ਟੀਮ ਦੇ 5 ਖਿਡਾਰੀਆਂ ਨੇ ਭਾਗ ਲਿਆ ਤੇ ਟੂਰਨਾਮੈਂਟ ਨੂੰ ਦਿਲਕਸ਼ ਬਣਾ ਦਿੱਤਾ| ਪ੍ਰਬੰਧਕਾਂ ਵਿਚ ਪਿੰਦੀ ਛੀਨਾ ਪ੍ਰਧਾਨ,ਉਂਕਾਰ ਸਹੋਤਾ ਵਾਇਸ ਪ੍ਰਧਾਨ, ਬਲਜੀਤ ਟਿਵਾਣਾ, ਦੀਪ ਇੰਦਰ ਸਿੰਘ ਵਿਰਕ, ਹਨੀ ਖੰਘੂੜਾ, ਜਿੰਦਰ ਬੈਨੀਪਾਲ, ਕਮਲਜੀਤ ਘੁਮਾਣ, ਜਸਪ੍ਰੀਤ ਸਿੰਘ ਮਠਾਰੂ,ਜਿੰਦੀ ਖੰਘੂੜਾ, ਵਿੱਕੀ ਸੰਮੀਪੁਰੀਆਂ ਅਤੇ ਹੋਰ ਹਾਜ਼ਰ ਸਨ| ਮੰਚ ਸੰਚਾਲਨ ਮੱਖਣ ਅਲੀ ਵਲੋਂ ਕੀਤਾ ਗਿਆ| ਅੰਤ ਵਿਚ ਪੰਜਾਬੀ ਗਾਇਕ ਨਿੰਜਾ ਨੇ ਆਪਣੇ ਗੀਤਾਂ ਦੀ ਛਹਿਬਰ ਲਗਾ ਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ|
Ad Position 22
No active advertisement
ਪਿਛਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖਰਾਜ ਬੇਗੋਵਾਲ ਵਲੋਂ ਬਲਾਕ ਔੜ ਦੇ ਵੱਖ-ਵੱਖ ਪਿੰਡਾਂ ’ਚ ਮੱਕੀ ਦੀ ਫ਼ਸਲ ਦਾ ਨਿਰੀਖਣ ਅਗਲੀ ਖ਼ਬਰ ਉਡਾਣ ’ਚ ਯਾਤਰੀ ਨੇ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼, ਕਰਵਾਈ ਐਮਰਜੈਂਸੀ ਲੈਂਡਿੰਗ
Ad Position 24