07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਹੈਟਸ-ਅੱਪ ਵੱਲੋਂ ਡਾ. ਨਿਰਮਲ ਜੌੜਾ ਦਾ ‘ਪੰਜਾਬੀਅਤ ਦਾ ਉੱਚਾ ਸ਼ਮਲਾ ਅਤੇ ਗੁਰਮੀਤ ਸਾਜਨ ਦਾ ‘ਪੰਜਾਬੀ ਸਿਨੇਮੇ ਦਾ ਮਾਣ’ ਐਵਾਰਡਾਂ ਨਾਲ ਸਨਮਾਨ

ਟੋਰਾਂਟੋ, 7 ਅਗਸਤ(ਹਰਜੀਤ ਸਿੰਘ ਬਾਜਵਾ) ‘ਹੈਟਸ-ਅੱਪ’ ਸੰਸਥਾ ਵੱਲੋਂ ਬੀਤੇ ਦਿਨੀ ਇੱਕ ਰੂਬਰੂ ਸਮਾਗਮ ਬਰੈਂਪਟਨ ਵਿਖੇ ‘ਵਿਸ਼ਵ ਪੰਜਾਬੀ ਭਵਨ’ ਵਿੱਚ ਕਰਵਾਇਆ ਗਿਆ,ਨਾਟਕਕਾਰ ਹੀਰਾ ਰੰਧਾਵਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ ਅਤੇ ਪੰਜਾਬੀ ਫਿ਼ਲਮਾਂ ਦੇ ਹਰਮਨ ਪਿਆਰੇ ਅਦਾਕਾਰ ਗੁਰਮੀਤ ਸਾਜਨ ਹਾਜ਼ਰੀਨ ਦੇ ਰੂਬਰੂ ਹੋਏ ਅਤੇ ਪ੍ਰਬੰਧਕਾਂ ਵੱਲੋਂ ਇਹਨਾਂ ਸ਼ਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 08-08-2026
ਟੋਰਾਂਟੋ, 7 ਅਗਸਤ(ਹਰਜੀਤ ਸਿੰਘ ਬਾਜਵਾ) ‘ਹੈਟਸ-ਅੱਪ’ ਸੰਸਥਾ ਵੱਲੋਂ ਬੀਤੇ ਦਿਨੀ ਇੱਕ ਰੂਬਰੂ ਸਮਾਗਮ ਬਰੈਂਪਟਨ ਵਿਖੇ ‘ਵਿਸ਼ਵ ਪੰਜਾਬੀ ਭਵਨ’ ਵਿੱਚ ਕਰਵਾਇਆ ਗਿਆ,ਨਾਟਕਕਾਰ ਹੀਰਾ ਰੰਧਾਵਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ ਅਤੇ ਪੰਜਾਬੀ ਫਿ਼ਲਮਾਂ ਦੇ ਹਰਮਨ ਪਿਆਰੇ ਅਦਾਕਾਰ ਗੁਰਮੀਤ ਸਾਜਨ ਹਾਜ਼ਰੀਨ ਦੇ ਰੂਬਰੂ ਹੋਏ ਅਤੇ ਪ੍ਰਬੰਧਕਾਂ ਵੱਲੋਂ ਇਹਨਾਂ ਸ਼ਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਹੀਰਾ ਰੰਧਾਵਾ ਵੱਲੋਂ ਦੋਵਾਂ ਮਹਿਮਾਨਾਂ ਦੀ ਜਾਣ-ਪਹਿਚਾਣ ਨਾਲ ਹੋਈ ਉਪਰੰਤ ਡਾ. ਨਿਰਮਲ ਜੌੜਾ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਬੋਲਦਿਆਂ ਆਖਿਆ ਕਿ ਡਾ. ਨਿਰਮਲ ਜੌੜਾ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀ,ਉਹਨਾਂ ਨੂੰ ਸ਼ਬਦਾਂ ਦੇ ਜਾਦੂਗਰ ਵੱਜੋਂ ਵੀ ਜਾਣਿਆ ਜਾਂਦਾ ਹੈ ’ਤੇ ਉਹਨਾਂ ਵੱਲੋਂ ਰੰਗਮੰਚ, ਗੀਤ-ਸੰਗੀਤ ਅਤੇ ਸਾਹਿਤ ਵਿਚ ਪਾਏ ਵੱਡੇ ਯੋਗਦਾਨ ਬਦਲੇ ਇਹਨਾਂ ਹਲਕਿਆਂ ਵਿੱਚ ਉਹਨਾਂ ਦਾ ਪੂਰਾ ਸਤਿਕਾਰ ਵੀ ਹੈ,ਜਦੋਂ ਕਿ ਉੱਘੇ ਫਿ਼ਲਮੀ ਅਦਾਕਾਰ ਗੁਰਮੀਤ ਸਾਜਨ ਬਾਰੇ ਆਖਿਆ ਕਿ ਅੱਜਕੱਲ੍ਹ ਦੀਆਂ ਕਈ ਹਿੱਟ ਪੰਜਾਬੀ ਫਿ਼ਲਮਾਂ ਵਿੱਚ ਗੁਰਮੀਤ ਸਾਜਨ ਦੀ ਅਦਾਕਾਰੀ ਦੇ ਲੋਕ ਦਿਵਾਨੇ ਹਨ,ਉਹ ਆਪਣੀ ਬੋਲਚਾਲ ਦੀ ਸਧਾਰਨ ਪਰ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਵੇਖਣ/ਸੁਣਨ ਵਾਲਿਆਂ ਦਾ ਮਨ ਮੋਹ ਲੈਂਦੇ ਹਨ, ਇਸ ਮੌਕੇ ਦੋਵਾਂ ਅਦਾਕਾਰਾਂ/ਕਲਾਕਾਰਾਂ ਨਾਲ ਸੰਵਾਦ ਕਰਦਿਆਂ ਸਵਾਲ,ਜਵਾਬਾਂ ਦਾ ਸਿਲਸਿਲਾ ਵੀ ਚੱਲਿਆ। ਸਮਾਗਮ ਦੌਰਾਨ ਡਾ. ਦਵਿੰਦਰ ਸਿੰਘ ਲੱਧੜ ਨੇ ਜਿੱਥੇ ਡਾ. ਨਿਰਮਲ ਜੌੜਾ ਨਾਲ ਬਿਤਾਏ ਸਮਿਆਂ ਦੀਆਂ ਯਾਦਾਂ ਚੇਤੇ ਕੀਤੀਆਂ ਉੱਥੇ ਹੀ ਇਸ ਮੌਕੇ ਸਿ਼ੰਗਾਰਾ ਸਮਰਾ, ਅਮਨ ਗਿੱਲ,ਪਰਮਜੀਤ ਦਿ E ਲ ਅਤੇ ਭਪਿੰਦਰ ਆਦਿ ਨੇ ਆਪੋ ਆਪਣੇ ਗੀਤਾਂ ਨਾਲ ਹਾਜ਼ਰੀ ਲੁਆਈ, ਇਸ ਮੌਕੇ ਜਿੱਥੇ ਡਾ. ਨਿਰਮਲ ਜੌੜਾ ਨੂੰ ‘ਪੰਜਾਬੀਅਤ ਦਾ ਉੱਚਾ ਸ਼ਮਲਾ’ ਅਤੇ ਗੁਰਮੀਤ ਸਾਜਨ ਨੂੰ ‘ਪੰਜਾਬੀ ਸਿਨੇਮੇ ਦਾ ਮਾਣ’ ਐਵਾਰਡਾਂ ਨਾਲ ਵਿਸ਼ੇਸ਼ ਤੌਰ ਤੇ’ ਸਨਮਾਨਿਤ ਕੀਤਾ ਉੱਥੇ ਹੀ ਇਸ ਮੌਕੇ ਡਾ. ਦਲਬੀਰ ਸਿੰਘ ਕਥੂਰੀਆ,ਬਲਜੀਤ ਕੌਰ ਰੰਧਾਵਾ,ਸੁਰਿੰਦਰ ਸੰਨੀ, ਡਿੰਪੀ ਕੌਰ ਜੌੜਾ, ਭੁਪਿੰਦਰ ਟੋਨੀ,ਡੌਲੀ ਕੌਰ ਜੌੜਾ, ਜੋਅ ਸੰਘੇੜਾ, ਭੁਪਿੰਦਰ ਭੋਡੇ,ਕਰਮਜੀਤ ਗਿੱਲ, ਬ੍ਰਹਮਜੋਤ ਗਿੱਲ, ਭਪਿੰਦਰ, ਪੱਤਰਕਾਰ ਜਗਸੀਰ ਬਿਲਾਸਪੁਰ, ਰੋਜ਼ੀ ਜੌੜਾ,ਹਰਕੀਰਤ ਸਿੰਘ ਬਿਲਾਸਪੁਰ, ਪ੍ਰਿੰਸੀਪਲ ਆਰ ਐਸ ਝਾਂਜੀ,ਹਰਪ੍ਰੀਤ ਸਿੰਘ ਬਿਲਾਸਪੁਰ ਅਤੇ ਨਵਦੀਪ ਸਿੰਘ ਬਿਲਾਸਪੁਰ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਸ਼ਹਿਰ ਵਿਚ ਪ੍ਰਵਾਸ ਵਿਰੋਧੀ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਅਗਲੀ ਖ਼ਬਰ ਜੰਗਲੀ ਅੱਗ ਦਾ ਪ੍ਰਕੋਪ ਜਾਰੀ, 400 ਹੋਰ ਜਾਇਦਾਦਾਂ ਖਾਲੀ ਕਰਨ ਦੇ ਹੁਕਮ
Ad Position 24