07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਥਾਈਲੈਂਡ ਦੇ ਸਕੂਲ ’ਚ ਵਿਦਿਆਰਥੀ ਵਲੋਂ ਗੋਲੀਬਾਰੀ- 7 ਮੌਤਾਂ

ਨੋਂਥਾਬੁਰੀ (ਥਾਈਲੈਂਡ), 7 ਅਗਸਤ (ਏਜੰਸੀ)-ਥਾਈਲੈਂਡ ਦੇ ਇਕ ਸਕੂਲ ’ਚ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ 7 ਲੋਕ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ।

Ad Position 21
No active advertisement
ਘਟਨਾ ਵਾਲੇ ਸਥਾਨ ਤੋਂ 2 ਬੱਚੀਆਂ ਨੂੰ ਦੂਰ ਲੈ ਜਾਂਦਾ ਹੋਇਆ ਇਕ ਵਿਅਕਤੀ। 08-08-2026
ਨੋਂਥਾਬੁਰੀ (ਥਾਈਲੈਂਡ), 7 ਅਗਸਤ (ਏਜੰਸੀ)-ਥਾਈਲੈਂਡ ਦੇ ਇਕ ਸਕੂਲ ’ਚ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ 7 ਲੋਕ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। 14 ਸਾਲਾ ਵਿਦਿਆਰਥੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਤੇ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਇਹ ਘਟਨਾ ਰਾਜਧਾਨੀ ਬੈਂਕਾਕ ਦੇ ਨੇੜੇ ਡੇਬਸੀਰਿਨ ਨੋਨਥਾਬੁਰੀ ਸਕੂਲ ਵਿੱਚ ਵਾਪਰੀ। ਸਕੂਲ ਪਹੁੰਚਣ ਤੋਂ ਪਹਿਲਾਂ, ਵਿਦਿਆਰਥੀ ਨੇ ਘਰ ਵਿਚ ਆਪਣੇ ਦਾਦਾ-ਦਾਦੀ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀਆਂ ਲਾਸ਼ਾਂ ਬਾਅਦ ਵਿੱਚ ਘਰੋਂ ਬਰਾਮਦ ਕੀਤੀਆਂ ਗਈਆਂ। ਡਿਪਟੀ ਗ੍ਰਹਿ ਮੰਤਰੀ ਪੋਲਾਪੀ ਸੁਵੁੰਚਵੀ ਨੇ ਮੌਕੇ ’ਤੇ ਕਿਹਾ ਕਿ ਬੈਂਕਾਕ ਦੇ ਉੱਤਰ-ਪੱਛਮ ’ਚ ਨੋਂਥਾਬੁਰੀ ਸੂਬੇ ਦੇ ਡੇਬਸੀਰਿਨ ਨੋਂਥਾਬੁਰੀ ਸਕੂਲ ਵਿਚ ਸਵੇਰੇ 10 ਵਜੇ ਦੇ ਕਰੀਬ ਹੋਈ ਗੋਲੀਬਾਰੀ ’ਚ ਅਧਿਆਪਕਾਂ ਸਮੇਤ 7 ਸਕੂਲ ਸਟਾਫ ਮੈਂਬਰਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਅਨੁਤਿਨ ਚਰਨਵੀਰਕੁਲ ਨੇ ਸਕੂਲ ਦਾ ਦੌਰਾ ਕਰਨ ਤੋਂ ਬਾਅਦ ਬੋਲਦਿਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਕਿ ਪੁਲਿਸ ਵਲੋਂ ਬਰਾਮਦ ਕੀਤੀ ਬੰਦੂਕ ਕਾਨੂੰਨੀ ਤੌਰ ’ਤੇ ਉਸਦੇ ਦਾਦਾ ਜੀ ਕੋਲ ਰਜਿਸਟਰਡ ਸੀ। ਇਕ ਚਸ਼ਮਦੀਦ ਗਵਾਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਦਿਆਰਥੀ ਇਕ ਕਲਾਸਰੂਮ ਦੇ ਅੰਦਰ ਲੁਕ ਗਏ। ਸਕੂਲ ਤੋਂ ਲਗਭਗ 5 ਕਿਲੋਮੀਟਰ ਦੂਰ ਬੰਗਾਈ ਹਸਪਤਾਲ ਦੇ ਅਨੁਸਾਰ 23 ਲੋਕ ਜ਼ਖਮੀ ਹੋਏ ਹਨ ਤੇ 10 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਮੀਂਹ ਤੋਂ ਬਾਅਦ ਸ਼ਹਿਰ ਦੇ ਅਸਮਾਨ ’ਤੇ ਛਾਏ ਬੱਦਲਾਂ ਦਾ ਸੁਹਾਵਣਾ ਦ੍ਰਿਸ਼। ਅਗਲੀ ਖ਼ਬਰ ਆਸਟ੍ਰੇਲੀਆ ਪੇਰੈਂਟ ਵੀਜ਼ਾ ਸੰਕਟ, ਭਾਰੀ ਫ਼ੀਸਾਂ ਮਗਰੋਂ ਵੀ ਸਾਲਾਂ ਦੀ ਉਡੀਕ, ਹਜ਼ਾਰਾਂ ਪਰਿਵਾਰ ਪ੍ਰੇਸ਼ਾਨ
Ad Position 24