13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਹੇਜ਼ ’ਚ ਪੰਜਾਬੀ ਮੂਲ ਦੀ ਮਹਿਲਾ ਦੇ ਕਤਲ ਮਾਮਲੇ ਦਾ ਦੋਸ਼ੀ ਅਦਾਲਤ ’ਚ ਪੇਸ਼

Ad Position 21
No active advertisement
ਅਜੀਤ ਡੈਸਕ 16-07-2026
ਲੰਡਨ, 15 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਇਲਾਕੇ ਹੇਜ਼ ਵਿਚ ਹੋਏ ਇਕ ਦੋਹਰੇ ਚਾਕੂ ਹਮਲੇ ਦੇ ਸਬੰਧ ’ਚ ਇਕ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ’ਚ 44 ਸਾਲਾ ਡੇਨੀਅਲ ਸੀਨ ਜੇਮਸ ’ਤੇ ਸੋਮਵਾਰ, 13 ਜੁਲਾਈ ਨੂੰ ਕਤਲ, ਕਤਲ ਦੀ ਕੋਸ਼ਿਸ਼ ਤੇ ਤੇਜ਼ਧਾਰ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਤੇ ਮੰਗਲਵਾਰ 14 ਜੁਲਾਈ ਨੂੰ ਵਿਲਸਡਨ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਕੀਤਾ ਗਿਆ। ਐਤਵਾਰ, 12 ਜੁਲਾਈ ਨੂੰ ਸਵੇਰੇ ਲਗਭਗ 07:55 ਵਜੇ ਪੁਲਿਸ ਨੂੰ ਅਕਸਬ੍ਰਿਜ ਰੋਡ ’ਤੇ ਸਥਿਤ ਇਕ ਘਰ ’ਚ ਚਾਕੂਬਾਜ਼ੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਅਧਿਕਾਰੀ ਲੰਡਨ ਐਂਬੂਲੈਂਸ ਸੇਵਾ ਦੇ ਨਾਲ ਮੌਕੇ ‘ਤੇ ਪਹੁੰਚੇ। ਉੱਥੇ ਪਹੁੰਚਣ ‘ਤੇ ਉਨ੍ਹਾਂ ਨੂੰ ਇੱਕ 24 ਸਾਲਾ ਮਹਿਲਾ ਮਿਲੀ, ਜਿਸ ਦੇ ਸਰੀਰ ‘ਤੇ ਚਾਕੂ ਦੇ ਜ਼ਖ਼ਮ ਸਨ। ਐਮਰਜੈਂਸੀ ਸੇਵਾਵਾਂ ਨੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੀੜਤ ਮਹਿਲਾ ਦੀ ਪਛਾਣ ਕਿਰਨਦੀਪ ਕੌਰ ਵਜੋਂ ਹੋਈ ਹੈ। ਉਹ ਦੋ ਸਾਲ ਪਹਿਲਾਂ ਹੀ ਵਿਦਿਆਰਥੀ ਵੀਜ਼ੇ ਤੇ ਯੂ.ਕੇ. ਆਈ ਸੀ। ਇਸ ਤੋਂ ਇਲਾਵਾ ਇਕ 20 ਸਾਲ ਦੇ ਕਰੀਬ ਨੌਜਵਾਨ ਨੂੰ ਵੀ ਉਸੇ ਘਰ ਦੇ ਬਾਹਰ ਚਾਕੂ ਦੇ ਜ਼ਖ਼ਮਾਂ ਨਾਲ ਪਾਇਆ ਗਿਆ ਸੀ। ਉਹ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ, ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਭਾਵੇਂ ਪੁਲਿਸ ਨੇ ਹਮਲੇ ਦੇ ਕਾਰਨਾਂ ਨੂੰ ਅਜੇ ਤੱਕ ਸਪੱਸ਼ਟ ਨਹੀਂ ਕੀਤਾ। ਪ੍ਰੰਤੂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਸਿੱਖ ਫੈਡਰੇਸ਼ਨ ਯੂ.ਕੇ. ਦੇ ਭਾਈ ਅਮਰੀਕ ਸਿੰਘ ਗਿੱਲ, ਦਬਿੰਦਰਜੀਤ ਸਿੰਘ ਸਿੱਧੂ, ਜੱਸ ਸਿੰਘ ਹੋਰਾਂ ਨੇ ਉਕਤ ਮਾਮਲੇ ਨੂੰ ਨਸਲੀ ਨਫ਼ਰਤੀ ਮਾਮਲੇ ਵਜੋਂ ਵੇਖਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਪੰਜਾਬੀ ਪਰਬਤਰੋਹੀ ਦੀ ਅਮਰੀਕਾ ’ਚ ਲਾਸ਼ ਮਿਲੀ ਅਗਲੀ ਖ਼ਬਰ ਸੰਯੁਕਤ ਰਾਸ਼ਟਰ ’ਚ ਜੈਸ਼ੰਕਰ ਨੇ ਦੁਨੀਆ ਨੂੰ ਦਿੱਤਾ ‘ਸ਼ਾਂਤੀ’ ਦਾ ਸੰਦੇਸ਼
Ad Position 24