12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਭਾਰਤੀ ਕੌਂਸਲੇਟ ਜਨਰਲ ਮਿਲਾਨ ਲਵਣਯਾ ਕੁਮਾਰ ਨੂੰ ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ

Ad Position 21
No active advertisement
ਅਜੀਤ ਡੈਸਕ 16-07-2026
ਵੈਨਿਸ (ਇਟਲੀ), 15 ਜੁਲਾਈ (ਹਰਦੀਪ ਸਿੰਘ ਕੰਗ)-ਭਾਰਤੀ ਕੌਂਸਲੇਟ ਜਨਰਲ ਮਿਲਾਨ ਲਵਣਯਾ ਕੁਮਾਰ ਨੂੰ ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਪਾਦੋਵਾ ਵਿਖੇ ਹਰੇਕ ਸਾਲ ਦੇ ਵਾਂਗ ਇਸ ਸਾਲ ਵੀ 16ਵਾਂ “ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ” ਮਿਤੀ 1 ਅਗੱਸਤ ਨੂੰ ਕਰਵਾਇਆ ਜਾਵੇਗਾ।ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਾਦੋਵਾ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਇਸ ਵਾਰਸ਼ਿਕ ਸ਼ਾਂਤੀ ਯੱਗ ਦੌਰਾਨ ਸੂਫੀ ਗਾਇਕ ਕਾਸ਼ੀ ਨਾਥ ਜੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਗੁਣਗਾਇਨ ਕਰਨਗੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਅਚਾਰੀਆ ਰਮੇਸ਼ਪਾਲ ਸ਼ਾਸ਼ਤਰੀ ਨੇ ਦੱਸਿਆ ਕਿ “ਵਾਰਸ਼ਿਕ ਸ਼ਾਂਤੀ ਯੱਗ ਮੌਕੇ 1 ਅਗਸਤ ਵਾਲੇ ਦਿਨ ਹੀ ਦੁਪਹਿਰ 4 ਵਜੇ ਤੋਂ 6 ਵਜੇ ਤੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ ਅਤੇ 7 ਵਜੇ ਪਵਿੱਤਰ ਹਵਨ ਹੋਵੇਗਾ ਜਿਸ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸ਼ਰਧਾਲੂ ਬੱਸਾਂ ਰਾਹੀ ਹਾਜਰੀਆਂ ਭਰਨਗੇ। ਇਸੇ ਪ੍ਰਕਾਰ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਅਨੇਕਾਂ ਧਾਰਮਿਕ, ਸਮਾਜਿਕ ਅਤੇ ਰਾਜਨਿਤਕ ਖੇਤਰ ਦੀਆਂ ਸ਼ਖਸ਼ੀਅਤਾਂ ਅਤੇ ਪ੍ਰਬੰਧਕ ਕਮੇਟੀਆਂ ਇਸ ਯੱਗ ਵਿੱਚ ਪਹੁੰਚਣਗੀਆਂ ਅਤੇ ਸ਼ਾਮ 8 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਸੂਫੀ ਗਾਇਕ ਕਾਸ਼ੀ ਨਾਥ ਜੀ ਆਪਣੇ ਭਜਨਾਂ ਨਾਲ਼ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ‘ਤੇ ਸਰਕਾਰ ਦੀ ਚੁੱਪੀ ਨੂੰ ਪਾਰਲੀਮੈਂਟ ਵਿਚ ਸਿੱਖਾਂ ਦੀ ਚੁਣੌਤੀ ਅਗਲੀ ਖ਼ਬਰ ਵਿਦੇਸ਼ੀ ਪਰਵਾਸ ਨਾਲ ਗਲਾਸਗੋ ਸ਼ਹਿਰ ਦੀ ਆਬਾਦੀ ਵਿਚ ਵਾਧਾ
Ad Position 24