ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ‘ਤੇ ਸਰਕਾਰ ਦੀ ਚੁੱਪੀ ਨੂੰ ਪਾਰਲੀਮੈਂਟ ਵਿਚ ਸਿੱਖਾਂ ਦੀ ਚੁਣੌਤੀ
ਅਜੀਤ ਡੈਸਕ
16-07-2026
ਕਵੈਂਟਰੀ ਵਿੱਚ ਰਹਿਣ ਵਾਲੇ ਇੱਕ ਸੇਵਾਮੁਕਤ ਸਿੱਖ ਵਿਅਕਤੀ ਨੇ ਦੱਸਿਆ ਕਿ “ਪਬਲਿਕ ਟ੍ਰਾਂਸਪੋਰਟ ‘ਤੇ ਹਮਲੇ ਦੇ ਡਰ ਕਾਰਨ ਮੈਨੂੰ ਆਪਣੀ ਪਤਨੀ ਨੂੰ ਕਾਰ ਰਾਹੀਂ 100 ਮੀਲ ਦੂਰ ਰਹਿ ਰਹੀ ਬੇਟੀ ਕੋਲ ਛੱਡਣ ਜਾਣਾ ਪਿਆ। ਮੈਂ ਰਿਸ਼ਤੇਦਾਰਾਂ ਤੋਂ ਸੁਣਿਆ ਸੀ ਕਿ ਰੇਲਗੱਡੀਆਂ ਵਿੱਚ ਜ਼ੁਬਾਨੀ ਬਦਸਲੂਕੀ ਅਤੇ ਸਰੀਰਕ ਹਮਲੇ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਲਗਭਗ 50 ਫ਼ੀਸਦ ਨਫ਼ਰਤੀ ਅਪਰਾਧ ਰੋਜ਼ਾਨਾ ਦੇ ਕੰਮਾਂ ਦੌਰਾਨ ਹੋਈ ਜ਼ੁਬਾਨੀ ਬਦਸਲੂਕੀ ਨਾਲ ਸਬੰਧਤ ਸਨ। ਇਸ ਵਿੱਚ ਸਕੂਲਾਂ ਵਿੱਚ ਬੱਚਿਆਂ ਨਾਲ ਗਾਲੀ-ਗਲੋਚ, ਜਨਤਕ ਟ੍ਰਾਂਸਪੋਰਟ ‘ਤੇ ਸਫ਼ਰ ਕਰਨ, ਗੱਡੀ ਚਲਾਉਣ ਜਾਂ ਪਾਰਕ ਵਿੱਚ ਘੁੰਮਣ ਦੌਰਾਨ ਸਿੱਖਾਂ ਨੂੰ ਗਾਲ੍ਹਾਂ ਕੱਢਣਾ, ਚੀਕਣਾ ਅਤੇ ਧਮਕੀਆਂ ਦੇਣਾ, ਕੰਮ ਵਾਲੀ ਥਾਂ ਜਾਂ ਹਸਪਤਾਲ ਜਾਣ ਵੇਲੇ ਵੀ ਬਦਸਲੂਕੀ ਦਾ ਸਾਹਮਣਾ ਕਰਨਾ ਸ਼ਾਮਲ ਹੈ। 25 ਫ਼ੀਸਦ ਲੋਕਾਂ ਨੇ ਆਨਲਾਈਨ ਦੁਰਵਿਵਹਾਰ ਦਾ ਸਾਹਮਣਾ ਕੀਤਾ ਜਾਂ ਦੇਖਿਆ, ਜਿੱਥੇ ਗਾਲ੍ਹਾਂ ਕੱਢੀਆਂ ਗਈਆਂ ਅਤੇ ਚਮੜੀ ਦੇ ਰੰਗ ਜਾਂ ਸਿੱਖ ਕਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। “ਗੋ ਬੈਕ ਹੋਮ” (ਆਪਣੇ ਦੇਸ਼ ਵਾਪਸ ਜਾਓ) ਵਰਗੇ ਵਾਕਾਂਸ਼ ਆਮ ਵਰਤੇ ਜਾ ਰਹੇ ਹਨ। ਲਗਭਗ 15 ਫ਼ੀਸਦ ਨੇ ਇਸ ਨਫ਼ਰਤ ਨੂੰ ਪਰੇਸ਼ਾਨੀ ਅਤੇ ਡਰਾਉਣ-ਧਮਕਾਉਣ ਵਜੋਂ ਸ਼੍ਰੇਣੀਬੱਧ ਕੀਤਾ, ਜਦੋਂ ਕਿ ਚਿੰਤਾਜਨਕ ਤੌਰ ‘ਤੇ ਲਗਭਗ 10 ਫ਼ੀਸਦ ਨੇ ਭੰਨਤੋੜ, ਹਮਲੇ ਜਾਂ ਗੰਭੀਰ ਸਰੀਰਕ ਨੁਕਸਾਨ ਦਾ ਸਾਹਮਣਾ ਕੀਤਾ। ਹਾਲਾਂਕਿ 60% ਲੋਕ ਜਾਣਦੇ ਹਨ ਕਿ ਪੁਲਿਸ ਕੋਲ ਨਫ਼ਰਤੀ ਅਪਰਾਧ ਦੀ ਰਿਪੋਰਟ ਕਿਵੇਂ ਕਰਨੀ ਹੈ, ਪਰ ਸਰਵੇਖਣ ਵਿੱਚ ਜ਼ਿਕਰ ਕੀਤੀਆਂ ਘਟਨਾਵਾਂ ਵਿੱਚੋਂ ਸਿਰਫ਼ 6% ਹੀ ਪੁਲਿਸ ਕੋਲ ਰਿਪੋਰਟ ਕੀਤੀਆਂ ਗਈਆਂ। 70% ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਸੀ ਕਿ ਪੁਲਿਸ ਇਸ ਨੂੰ ਗੰਭੀਰਤਾ ਨਾਲ ਲਵੇਗੀ। ਸਾਊਥੈਂਪਟਨ ਦੇ ਇੱਕ ਕੇਅਰ ਵਰਕਰ ਨੇ ਦੱਸਿਆ ਕਿ “ਮੈਂ ਢਾਈ ਸਾਲਾਂ ਤੱਕ ਇੱਕ ਬਜ਼ੁਰਗ ਮਹਿਲਾ ਦੀ ਦੇਖਭਾਲ ਕੀਤੀ, ਪਰ ਮੁਕੱਦਮੇ ਤੋਂ ਬਾਅਦ ਉਸਨੇ ਮੇਰੀ ਸੇਵਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਨੂੰ ਬਾਹਰ ਜਾਣ ਲਈ ਕਹਿ ਦਿੱਤਾ।” ਵਿਕਰਮ ਦਿਗਵਾ ਨੂੰ ਸਜ਼ਾ ਸੁਣਾਏ ਜਾਣ ਅਤੇ ਨਾਈਜਲ ਫ਼ਰਾਜ ਦੁਆਰਾ “ਪਿਓਰ, ਕੋਲਡ ਰੇਜ” (ਨਿਰੋਲ, ਠੰਡਾ ਗੁੱਸਾ) ਵਰਗੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ, ਪੂਰਬੀ ਲੰਡਨ ਦੇ ਇੱਕ ਸੇਵਾਮੁਕਤ ਵਿਅਕਤੀ ਦਾ ਸਾਹਮਣਾ ਇੱਕ ਅਜਨਬੀ ਨਾਲ ਹੋਇਆ ਜਿਸਨੇ ਪੁੱਛਿਆ ਕਿ ਜੇਕਰ ਉਹ ਉਸਦੀ ਪੱਗ ਲਾਹ ਦੇਵੇਗਾ, ਤਾਂ ਕੀ ਉਹ ਉਸਨੂੰ ਚਾਕੂ ਮਾਰ ਦੇਵੇਗਾ? ਲਗਭਗ 20 ਸਾਲਾਂ ਦੇ ਇੱਕ ਨੌਜਵਾਨ ਨੇ ਪਿੱਛੋਂ ਮੇਰੀ ਬਾਂਹ ਫੜੀ, ਮੈਨੂੰ ਘੁਮਾਇਆ ਅਤੇ ਮੇਰੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ। ਮੈਂ ਉਸਦਾ ਵਿਰੋਧ ਕੀਤਾ ਅਤੇ ਇੱਕ ਰਾਹਗੀਰ ਨੇ ਉਸਦਾ ਧਿਆਨ ਭਟਕਾਇਆ ਅਤੇ ਮੇਰੀ ਪਤਨੀ ਮੈਨੂੰ ਉੱਥੋਂ ਦੂਰ ਲੈ ਗਈ। ਇਹ ਘਟਨਾ ਮੇਰੇ ਅਤੇ ਦਖਲ ਦੇਣ ਵਾਲੇ ਵਿਅਕਤੀ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਹੈ।” ਦਬਿੰਦਰਜੀਤ ਸਿੰਘ ਨੇ ਕਿਹਾ ਕਿ “ਮੰਤਰੀ ਅਤੇ ਅਧਿਕਾਰੀ ਸਿੱਖ ਨੈੱਟਵਰਕ ਦੇ ਸਰਵੇਖਣ ਦੇ ਨਤੀਜਿਆਂ ‘ਤੇ ਗੱਲਬਾਤ ਨਾ ਕਰਨ ਵਿੱਚ ਲਾਪਰਵਾਹ ਰਹੇ ਹਨ ਅਤੇ ਉਨ੍ਹਾਂ ਨੇ ਸਾਨੂੰ ਪਾਰਲੀਮੈਂਟ ਮੈਂਬਰਾਂ ਤੱਕ ਪਹੁੰਚ ਕਰਨ ਲਈ ਮਜਬੂਰ ਕੀਤਾ ਹੈ।” ਸਿੱਖ ਸੰਸਦ ਮੈਂਬਰਾਂ ਨੇ ਹਾਲ ਹੀ ਵਿੱਚ ਗ੍ਰੇਟਰ ਮੈਨਚੈਸਟਰ ਦੇ ਮੇਅਰ ਐਂਡੀ ਬਰਨਹਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਮੁੱਦਿਆਂ ‘ਤੇ ਚਰਚਾ ਕੀਤੀ ਜਿਨ੍ਹਾਂ ਬਾਰੇ ਅਸੀਂ ਪਾਰਲੀਮੈਂਟ ਵਿੱਚ ਆਵਾਜ਼ ਉਠਾਵਾਂਗੇ, ਕਿਉਂਕਿ ਕੀਰ ਸਟਾਰਮਰ ਦੇ ਰਾਜ ਵਿੱਚ ਸਿੱਖ ਭਾਈਚਾਰੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। “ਅਸੀਂ ਉਮੀਦ ਕਰਦੇ ਹਾਂ ਕਿ ਐਂਡੀ ਬਰਨਹਮ ਸਰਕਾਰੀ ਵਿਭਾਗਾਂ ਦੇ ਸਿੱਖ ਭਾਈਚਾਰੇ ਨਾਲ ਤਾਲਮੇਲ ਦੇ ਤਰੀਕੇ ਵਿੱਚ ਸੁਧਾਰ ਕਰਨਗੇ ਅਤੇ ਸਿੱਧੇ ਤੌਰ ‘ਤੇ ਉਨ੍ਹਾਂ ਪ੍ਰਮੁੱਖ ਸਿੱਖ ਸੰਸਥਾਵਾਂ ਨਾਲ ਸੰਪਰਕ ਕਰਨਗੇ ਜੋ ਭਾਈਚਾਰੇ ਪ੍ਰਤੀ ਜਵਾਬਦੇਹ ਹਨ।”