ਉੱਤਰੀ ਨਿਊਯਾਰਕ ਵਿੱਚ ਉਡਾਣ ਭਰਦੇ ਹੀ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਸਮੇਤ ਤਿੰਨ ਦੀ ਮੌਤ
ਅਜੀਤ ਡੈਸਕ
16-07-2026
ਟੱਕਰ ਇੰਨੀ ਭਿਆਨਕ ਸੀ ਕਿ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਹਾਦਸੇ ਤੋਂ ਬਾਅਦ ਅੱਗ ਲੱਗ ਗਈ। ਰਾਹਤ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਹਾਜ਼ ਦਾ ਮਲਬਾ ਬਰਾਮਦ ਕਰ ਲਿਆ ਗਿਆ ਹੈ, ਪਰ ਹਾਦਸੇ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ।
ਹਾਦਸੇ ਤੋਂ ਬਾਅਦ ਮੈਕਮਾਸਟਰ ਰੋਡ ਤੋਂ ਰੂਟ 186 ਤੱਕ ਰੇਲ ਟ੍ਰੇਲ ਦਾ ਇੱਕ ਹਿੱਸਾ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਲਈ ਬੰਦ ਕਰ ਦਿੱਤਾ ਗਿਆ। ਨਿਊ ਜਰਸੀ ਨਾਲ ਸਬੰਧਤ ਇੱਕੋ ਪਰਿਵਾਰ ਦੇ ਦੋ ਮੈਂਬਰਾਂ, ਜਿਨ੍ਹਾਂ ਵਿੱਚ ਇੱਕ ਮਾਸੂਮ ਬੱਚੀ ਵੀ ਸੀ, ਦੀ ਮੌਤ ਨੇ ਇਸ ਘਟਨਾ ਨੂੰ ਹੋਰ ਵੀ ਦਰਦਨਾਕ ਬਣਾ ਦਿੱਤਾ ਹੈ।