ਐਡਿਨਬਰਗ, 15 ਜੁਲਾਈ (ਯੂ.ਐੱਨ.ਆਈ.)-2027 ਇਕ ਰੋਜ਼ਾ ਵਿਸ਼ਵ ਕੱਪ ਤੇ 2028 ਦਾ ਟੀ-20 ਵਿਸ਼ਵ ਕੱਪ ਨਵੇਂ ਫਾਰਮੈਟਾਂ ਅਧੀਨ ਖੇਡਿਆ ਜਾਵੇਗਾ। ਇਕ ਰੋਜ਼ਾ ਵਿਸ਼ਵ ਕੱਪ ’ਚ 14 ਟੀਮਾਂ ਸ਼ਾਮਲ ਹੋਣਗੀਆਂ, ਜਿੱਥੇ ਸੈਮੀਫਾਈਨਲਿਸਟਾਂ ਨੂੰ ‘ਸੁਪਰ-7’ ਦੌਰ ਤੋਂ ਚੁਣਿਆ ਜਾਵੇਗਾ; ਪਹਿਲਾਂ, ਉਨ੍ਹਾਂ ਨੂੰ ‘ਸੁਪਰ-6’ ਦੌਰ ਤੋਂ ਚੁਣਿਆ ਗਿਆ ਸੀ। ਇਸ ਦੌਰਾਨ, ਟੀ-20 ਵਿਸ਼ਵ ਕੱਪ ਵਿਚ ‘ਸੁਪਰ-8’ ਪੜਾਅ ਦੀ ਬਜਾਏ ‘ਸੁਪਰ-10’ ਪੜਾਅ ਹੋਵੇਗਾ। ਸੈਮੀਫਾਈਨਲ ਦਾ ਰਸਤਾ ਨਿਰਧਾਰਤ ਕਰਨ ਲਈ 2 ਨਵੇਂ ਐਲੀਮੀਨੇਟਰ ਮੈਚ ਵੀ ਸ਼ਾਮਲ ਕੀਤੇ ਗਏ ਹਨ। ਆਈ.ਸੀ.ਸੀ. ਨੇ ਬੁੱਧਵਾਰ ਨੂੰ ਇਹਨਾਂ ਫਾਰਮੈਟ ’ਚ ਤਬਦੀਲੀਆਂ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਇਲਾਵਾ, 2028 ਦੇ ਟੀ-20 ਵਿਸ਼ਵ ਕੱਪ ਲਈ ਇਕ ਨਵਾਂ ਯੋਗਤਾ ਢਾਂਚਾ ਤਿਆਰ ਕੀਤਾ ਗਿਆ ਹੈ। ਇਹ ਐਲਾਨ ਐਡਿਨਬਰਗ ’ਚ ਹੋਈ ਆਈਸੀਸੀ ਦੀ ਸਾਲਾਨਾ ਆਮ ਮੀਟਿੰਗ (ਏਜੀਐਮ) ਤੋਂ ਬਾਅਦ ਕੀਤੇ ਗਏ।