ਗਲਾਸਗੋ, 15 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਪੰਜਾਬੀ ਲੋਕ ਗਾਇਕੀ ਦੇ ਮਸ਼ਹੂਰ ਸਿਤਾਰੇ ਮਲਕੀਤ ਸਿੰਘ ਨੇ ਸਕਾਟਲੈਂਡ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਘੁੰਮਦੇ ਹੋਏ ਗੁਣਗੁਣਾਇਆ ਆਪਣਾ ਨਵਾਂ ਗੀਤ ‘ਵਧਾਈਆਂ ਜੀ ਵਧਾਈਆਂ’। ਉਹ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗੀਤ ‘ਵਧਾਈਆਂ ਜੀ ਵਧਾਈਆਂ ਲੈ ਕੇ ਹਾਜ਼ਰ ਹੋਏ ਹਨ। ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੁੰਦੇ ਹੀ ਸਰੋਤਿਆਂ ਵੱਲੋਂ ਭਰਪੂਰ ਪਿਆਰ ਹਾਸਲ ਕਰ ਰਿਹਾ ਹੈ। ਮਲਕੀਤ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਗੀਤ ਨੂੰ ਸੁਣਨ, ਪਸੰਦ ਕਰਨ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਹ ਗੀਤ ਹਰ ਕਿਸੇ ਨੂੰ ਝੂਮਣ ਲਈ ਮਜਬੂਰ ਕਰੇਗਾ। ਆਪਣੀ ਵਿਲੱਖਣ ਗਾਇਕੀ ਅਤੇ ਜੋਸ਼ੀਲੇ ਅੰਦਾਜ਼ ਲਈ ਮਸ਼ਹੂਰ ਮਲਕੀਤ ਸਿੰਘ ਨੂੰ ਉਮੀਦ ਹੈ ਕਿ ‘ਵਧਾਈਆਂ ਜੀ ਵਧਾਈਆਂ’ ਵੀ ਉਨ੍ਹਾਂ ਦੇ ਪਿਛਲੇ ਸੁਪਰਹਿੱਟ ਗੀਤਾਂ ਵਾਂਗ ਸਰੋਤਿਆਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਏਗਾ। ਗੀਤ ਦਾ ਵੀਡੀਓ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਉਪਲਬਧ ਹੈ। ਗਲਾਸਗੋ ਪਿਕ