14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਰੀ ਪੁਲਿਸ ਦੀ ਵੱਡੀ ਕਾਰਵਾਈ-9 ਨਸ਼ਈ ਡਰਾਈਵਰ ਕਾਬੂ

Ad Position 21
No active advertisement
ਅਜੀਤ ਡੈਸਕ 19-07-2026
ਵੈਨਕੂਵਰ, 18 ਜੁਲਾਈ (ਮਲਕੀਤ ਸਿੰਘ)-ਸਰੀ ਪੁਲਿਸ ਨੇ ਸੜਕ ਸੁਰੱਖਿਆ ਮੁਹਿੰਮ ਦੌਰਾਨ ਇੱਕ ਹੀ ਹਫ਼ਤੇ ਵਿੱਚ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾ ਰਹੇ ਕਈ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਪੁਲਿਸ ਅਨੁਸਾਰ 9 ਨਸ਼ੇ ਵਿੱਚ ਧੁੱਤ ਡਰਾਈਵਰਾਂ ਨੂੰ ਖਤਰਨਾਕ ਡਰਾਈਵਿੰਗ ਕਰਦਿਆ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਡਰਾਈਵਰਾਂ ਵਿਰੁੱਧ ਮੋਟਰ ਵਹੀਕਲ ਐਕਟ ਅਧੀਨ ਕਾਰਵਾਈ ਕੀਤੀ ਗਈ ਅਤੇ ਕਈ ਵਾਹਨ ਜ਼ਬਤ ਕਰਕੇ ਡਰਾਈਵਿੰਗ ‘ਤੇ ਪਾਬੰਦੀ ਵੀ ਲਗਾਈ ਗਈ। ਸਰੀ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਵਾਹਨ ਚਲਾਉਣਾ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਇਹ ਆਪਣੇ ਅਤੇ ਹੋਰਨਾਂ ਦੀ ਜਾਨ ਲਈ ਵੀ ਗੰਭੀਰ ਖ਼ਤਰਾ ਬਣ ਸਕਦਾ ਹੈ। ਪੁਲਿਸ ਨੇ ਕਿਹਾ ਕਿ ਅਜਿਹੀਆਂ ਵਿਸ਼ੇਸ਼ ਚੈਕਿੰਗ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬਾਲੋਗਨ ਲਾਲ ਕਾਰਡ ਮਾਮਲੇ ’ਚ ਇੰਫੈਂਟੀਨੋ ’ਤੇ ਕਾਰਵਾਈ ਦੀ ਸੰਭਾਵਨਾ ਘੱਟ, ਫੀਫਾ ਦੀ ਸਿਆਸੀ ਨਿਰਪੱਖਤਾ ’ਤੇ ਸਵਾਲ ਕਾਇਮ ਅਗਲੀ ਖ਼ਬਰ ਸਕਾਟਲੈਂਡ ਵਿੱਚ ਭਿਆਨਕ ਜੰਗਲੀ ਅੱਗ ਬੇਕਾਬੂ, ਵੱਡਾ ਜੰਗਲੀ ਇਲਾਕਾ ਸੜਿਆ
Ad Position 24