15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮਮਦਾਨੀ ਵਲੋਂ ਸਿਟੀ ਕੌਂਸਲ ਦਾ ਪ੍ਰਸਤਾਵਿਤ ਤਨਖਾਹ ਵਾਧਾ ਰੱਦ

Ad Position 21
No active advertisement
ਅਜੀਤ ਡੈਸਕ 22-07-2026
ਸੈਕਰਾਮੈਂਟੋ, 21 ਜੁਲਾਈ (ਹੁਸਨ ਲੜੋਆ ਬੰਗਾ)-ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਐਲਾਨ ਕੀਤਾ ਹੈ ਕਿ ਉਹ ਨਿਊਯਾਰਕ ਸਿਟੀ ਕੌਂਸਲ ਦੁਆਰਾ ਹਾਲ ਹੀ ਵਿੱਚ ਮਨਜ਼ੂਰ ਕੀਤੇ ਗਏ ਤਨਖਾਹ ਵਾਧੇ ਪੈਕੇਜ ਨੂੰ ਸਵੀਕਾਰ ਨਹੀਂ ਕਰਨਗੇ| ਮਮਦਾਨੀ ਨੇ ਕਿਹਾ ਕਿ ਮੇਅਰ ਦੀ ਤਨਖਾਹ ਵਧਾਉਣਾ ਹੀ ਨਿਊਯਾਰਕ ਵਾਸੀਆਂ ਲਈ ਸਿਰਫ਼ ਇੱਕੋ ਇਕ ਤਰਜੀਹ ਨਹੀਂ ਹੈ| ਉਨਾਂ ਕਿਹਾ ‘‘ਮੈਂ ਨਿਊਯਾਰਕ ਸਿਟੀ ਕੌਂਸਲ ਦਾ ਦਰਵਾਜ਼ਾ ਨਹੀਂ ਖੜਕਾਇਆ ਹੈ ਤੇ ਮੈਨੂੰ ਤਨਖਾਹ ਵਿਚ ਵਾਧਾ ਨਹੀਂ ਚਾਹੀਦਾ | ਇਸ ਦੀ ਬਜਾਏ ਮਮਦਾਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਨਿਵਾਸੀਆਂ ਨੂੰ ਲਾਭ ਪਹੁੰਚਾਇਆ ਜਾਵੇ ਤੇ ਪੈਸਾ ਲੋਕਾਂ ਦੀਆਂ ਜੇਬਾਂ ਵਿੱਚ ਜਾਵੇ| ਕੌਂਸਲ ਦੁਆਰਾ ਪਾਸ ਕੀਤੇ ਗਏ ਬਿੱਲ ਅਨੁਸਾਰ ਆਪਣੇ ਮੈਂਬਰਾਂ ਦੀ ਤਨਖਾਹ ਵਿੱਚ 18% ਵਾਧਾ ਕੀਤਾ ਗਿਆ ਹੈ| ਜੇਕਰ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ 2016 ਤੋਂ ਬਾਅਦ ਨਿਊਯਾਰਕ ਸਿਟੀ ਕੌਂਸਲ ਦੇ ਮੈਂਬਰਾਂ ਦੀ ਤਨਖਾਹ ਵਿੱਚ ਪਹਿਲੀ ਵਾਰ ਵਾਧਾ ਹੋਵੇਗਾ|
Ad Position 22
No active advertisement
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਦੀ ਏ.ਆਈ. ਸੰਸਥਾ ਦੇ ਮੁਖੀ ਵੱਲੋਂ ਅਸਤੀਫ਼ਾ, ਭਾਰਤੀ ਮੂਲ ਦੇ ਅਰਵਿੰਦ ਰਮਨ ਨੂੰ ਮਿਲੀ ਕਾਰਜਕਾਰੀ ਜ਼ਿੰਮੇ... ਅਗਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਐਡਮਿੰਟਨ ਇਕਾਈ ਦੀ ਕੀਤੀ ਚੋਣ ਤੇ ਕਵੀ ਦਰਬਾਰ ਕਰਵਾਇਆ
Ad Position 24