15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਿਸ਼ਵ ਪੰਜਾਬੀ ਸਭਾ ਐਡਮਿੰਟਨ ਇਕਾਈ ਦੀ ਕੀਤੀ ਚੋਣ ਤੇ ਕਵੀ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 22-07-2026
* ਬਲਵਿੰਦਰ ਬਾਲਮ ਦੀ ਅਗਵਾਈ ਹੇਠ ਹੋਇਆ ਸਮਾਗਮ
ਐਡਮਿੰਟਨ, 21 ਜੁਲਾਈ (ਦਰਸ਼ਨ ਸਿੰਘ ਜਟਾਣਾ)- ਐਡਮਿੰਟਨ ਦੀ ਪਬਲਿਕ ਲਾਇਬ੍ਰੇਰੀ ਸਤਾਰਾ ਸਟਰੀਟ ਮੈਡੋਜ ਵਿਖੇ ਵਿਸ਼ਵ ਪੰਜਾਬੀ ਸਭਾ ਰਜਿ. ਬਰੈਂਪਟਨ (ਕੈਨੇਡਾ) ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੇ ਸਹਿਯੋਗ ਸਦਕਾ ਵਿਸ਼ਵ ਪੰਜਾਬੀ ਸਭਾ ਐਡਮਿੰਟਨ ਇਕਾਈ ਦਾ ਗਠਨ ਕੀਤਾ ਗਿਆ ਤੇ ਇਸ ਸਭਾ ਦੀ ਸਰਬਸੰਮਤੀ ਚੋਣ ਕੀਤੀ ਤੇ ਨਾਲ ਹੀ ਕਵੀ ਦਰਬਾਰ ਕਰਵਾਇਆ ਗਿਆ। ਸਭਾ ਦੀ ਚੋਣ ਵਿਚ ਬਲਵਿੰਦਰ ਬਾਲਮ ਸਰਪ੍ਰਸਤ, ਦਲਬੀਰ ਸਿੰਘ ਰਿਆੜ ਨੂੰ ਪ੍ਰਧਾਨ, ਅੰਮ੍ਰਿਤ ਪਾਲ ਨੂੰ ਜਨਰਲ ਸਕੱਤਰ, ਸਰਜੀਤ ਕੌਰ ਧਾਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਗਾਹਲੇ ਨੂੰ ਸਕੱਤਰ, ਤੇਜਿੰਦਰ ਪਾਲ ਲਾਲੀ ਨੂੰ ਸਕੱਤਰ, ਨਰਿੰਦਰ ਸਿੰਘ ਖਜ਼ਾਨਚੀ ਤੇ ਸਲਾਹਕਾਰਾਂ ਵਿਚ ਅਰਸ਼ਦੀਪ ਕੌਰ ਬਰਾੜ, ਗੁਰਜੀਤ ਕੌਰ ਬਰਾੜ, ਬਲਬੀਰ ਕੌਰ ਚੀਮਾ ਦੀ ਚੋਣ ਕੀਤੀ ਗਈ। ਸਭਾ ਦੇ ਪ੍ਰਬੰਧਕ ਬਲਵਿੰਦਰ ਸਿੰਘ ਬਾਲਮ ਨੇ ਦੱਸਿਆ ਕਿ ਸਭਾ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਉਹ ਹਰ ਪੰਜਾਬੀ ਨੂੰ ਬੇਨਤੀ ਕਰ ਕੇ ਇਹ ਕਹਿਣਗੇ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਅਤੇ ਪੰਜਾਬੀ ਸਹਿਤ ਨਾਲ ਜੋੜਣ ਤਾਂ ਜੋ ਬੱਚੇ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ। ਇਸ ਸਮੇਂ ਹਾਜ਼ਰ ਪਤਵੰਤੇ ਸੱਜਣ ਅਜੀਤ ਸਿੰਘ ਖਾਨਗੁੱਸਾ, ਪਾਰਸ ਮਹੇਦੀਆ, ਗੁਰਬਚਨ ਸਿੰਘ ਅਟਵਾਲ, ਅਮਰਜੀਤ ਸਿੰਘ ਸੰਧੂ, ਐਸ. ਬਰਾੜ, ਐਸ.ਕੇ. ਪਰਮਾਰ, ਅਮਰਦੀਪ ਕੌਰ, ਦਲਜੀਤ ਕੌਰ ਮੰਡੇਰ, ਜਸਮੇਲ ਬਾਠ, ਹਰਮੇਸ਼ ਗਿੱਲ, ਬਲਵੀਰ ਕੌਰ ਚੀਮਾ, ਗੁਰਜੀਤ ਬਰਾੜ, ਤਜਿੰਦਰਪਾਲ ਰਿਆੜ, ਜਸਪ੍ਰੀਤ ਕੌਰ, ਅਮਰੀਕ ਸਿੰਘ, ਪਾਲ ਅਮਰ ਸਿੰਘ, ਨਰਿੰਦਰ ਸਿੰਘ ਚੀਮਾ, ਸੰਤ ਰਾਮ, ਕਮਲਜੀਤ ਸਿੰਘ, ਤਜਿੰਦਰ ਸਿੰਘ, ਗੁਰਦਿਆਲ ਸਿੰਘ ਸੰਘਾ, ਸਿਮਰਨ, ਵਰਿੰਦਰ ਕੌਰ, ਪਲਵਿੰਦਰ ਕੌਰ, ਸਤਨਾਮ ਸਿੰਘ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਹਰਦੀਪ ਕੌਰ, ਅਰਸ਼ਦੀਪ ਕੌਰ, ਪਰਮਜੀਤ ਕੌਰ, ਸੁਖਦੇਵ ਸਿੰਘ, ਬਖਸ਼ੀਸ਼ ਸਿੰਘ, ਮਨਦੀਪ ਕੌਰ, ਜਸਪਾਲ ਸਿੰਘ ਨੇ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਮਮਦਾਨੀ ਵਲੋਂ ਸਿਟੀ ਕੌਂਸਲ ਦਾ ਪ੍ਰਸਤਾਵਿਤ ਤਨਖਾਹ ਵਾਧਾ ਰੱਦ ਅਗਲੀ ਖ਼ਬਰ ਗੂਗਲ ਮੁਲਾਜ਼ਮਾਂ ਦੀ ਬਜਾਏ ਮੁਨਾਫੇ ਨੂੰ ਦੇ ਰਿਹਾ ਤਰਜੀਹ
Ad Position 24