15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਯੂ.ਕੇ. ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਵੱਲੋਂ ਕੈਬਨਿਟ ਦਾ ਵਿਸਥਾਰ

Ad Position 21
No active advertisement
ਅਜੀਤ ਡੈਸਕ 22-07-2026
-ਭਾਰਤੀ ਮੂਲ ਦੇ ਕਨਿਸ਼ਕ ਨਾਰਾਇਣ ਅਤੇ ਲੀਸਾ ਨੰਦੀ ਵੀ ਮੰਤਰੀ ਮੰਡਲ ਵਿੱਚ ਸ਼ਾਮਿਲ
ਲੰਡਨ, 21 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂਕੇ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ 10 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਨਿਵਾਸ) ਦਾ ਅਹੁਦਾ ਸੰਭਾਲਦਿਆਂ ਹੀ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਮੂਲ ਦੇ ਏ ਆਈ ਮੰਤਰੀ ਕਨਿਸ਼ਕ ਨਾਰਾਇਣ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਹੈ ਅਤੇ ਪੁਰਾਣੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਕਈ ਕਰੀਬੀ ਸਾਥੀਆਂ ਨੂੰ ਸਰਕਾਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਸੋਮਵਾਰ ਨੂੰ ਸੱਤਾ ਮਿਲਣ ਤੋਂ ਬਾਅਦ ਬਰਨਹਮ ਨੇ ਆਪਣੀ ਟੀਮ ਦੇ ਮੰਤਰੀਆਂ ਭਾਰਤੀ ਮੂਲ ਦੀ ਆਗੂ ਲੀਸਾ ਨੰਦੀ ਨੂੰ ਵੀ ਉਨ੍ਹਾਂ ਦੇ ਮੰਤਰਾਲੇ ‘ਚ ਬਰਕਰਾਰ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਡਿਜੀਟਲ, ਕਲਚਰ, ਮੀਡੀਆ ਅਤੇ ਖੇਡ ਮੰਤਰਾਲੇ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।ਏਆਈ ਮੰਤਰੀ ਵਜੋਂ ਕਨਿਸ਼ਕ ਨਾਰਾਇਣ ਦੀ ਤਰੱਕੀ ਵੀ ਹੋਈ ਹੈ। 36 ਸਾਲਾ ਕਨਿਸ਼ਕ ਨਾਰਾਇਣ, ਜੋ ਬਿਹਾਰ ਦੇ ਮੁਜ਼ੱਫਰਪੁਰ ਨਾਲ ਸਬੰਧਤ ਹਨ, ਵੇਲਜ਼ ਦੀ ‘ਵੇਲ ਆਫ ਗਲਾਮੋਰਗਨ’ ਸੀਟ ਤੋਂ ਸੰਸਦ ਮੈਂਬਰ ਹਨ। ਪਹਿਲਾਂ ਜੂਨੀਅਰ ਮੰਤਰੀ ਵਜੋਂ ਸੇਵਾ ਨਿਭਾ ਰਹੇ ਨਾਰਾਇਣ ਨੇ ਆਪਣੀ ਇਸ ਪਦ-ਉੱਨਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਵੇਂ ਪ੍ਰਧਾਨ ਮੰਤਰੀ ਦੀ ਏਆਈ ਦੇ ਮਹੱਤਵ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “ਏਆਈ ਮਨੁੱਖੀ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਤਕਨਾਲੋਜੀ ਹੈ। ਇਸ ਨਾਲ ਬ੍ਰਿਟੇਨ ਦਾ ਉਦਯੋਗਿਕ ਪੁਨਰ-ਨਿਰਮਾਣ ਹੋਵੇਗਾ, ਰਾਸ਼ਟਰੀ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰ ਆਵੇਗਾ। ਬਰਤਾਨੀਆ ਕੋਲ ਇਸ ਸਮੇਂ ਵਿਸ਼ਵ ਪੱਧਰ ‘ਤੇ ਏਆਈ ਦੀ ਦਿਸ਼ਾ ਤੈਅ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਨਵੀਂ ਕੈਬਨਿਟ ਵਿੱਚ ਸ਼ਬਾਨਾ ਮਹਿਮੂਦ ਨੂੰ ਗ੍ਰਹਿ ਮੰਤਰੀ ਦੇ ਅਹੁਦੇ ‘ਤੇ ਬਰਕਰਾਰ ਰੱਖਿਆ ਗਿਆ ਹੈ। ਉਨ੍ਹਾਂ ਨੇ ਅਪਰਾਧ ਅਤੇ ਇਮੀਗ੍ਰੇਸ਼ਨ ਸੁਧਾਰਾਂ ਨੂੰ ਪੂਰਾ ਕਰਨ ਦਾ ਸੰਕਲਪ ਦੁਹਰਾਇਆ। ਜੋਨਾਥਨ ਰੇਨੋਲਡਜ਼ ਨੂੰ ਵਪਾਰ ਮੰਤਰਾਲਾ ਦਿੱਤਾ ਹੈ। ਉਨ੍ਹਾਂ ਨੇ ਭਾਰਤ-ਯੂਕੇ ਮੁਫ਼ਤ ਵਪਾਰ ਸਮਝੌਤੇ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਹੈ। ਜੌਹਨ ਹੀਲੀ ਬਰਤਾਨੀਆ ਦੇ ਰੱਖਿਆ ਮੰਤਰਾਲੇ ਤੋਂ ਤਰੱਕੀ ਦੇ ਕੇ ਨਵੇਂ ਖਜ਼ਾਨਚੀ ਬਣਾਏ ਗਏ ਹਨ। ਐਡ ਮਿਲੀਬੈਂਡ ਨਵੇਂ ਵਿਦੇਸ਼ ਮੰਤਰੀ ਨਿਯੁਕਤ ਕੀਤੇ ਗਏ ਹਨ। ਯਵੇਟ ਕੂਪਰ ਨੂੰ ਸਿਹਤ ਅਤੇ ਸਮਾਜਿਕ ਸੰਭਾਲ ਮੰਤਰੀ, ਵੇਸ ਸਟ੍ਰੀਟਿੰਗ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਲੇਬਰ ਪਾਰਟੀ ਦੀ ਡਿਪਟੀ ਲੀਡਰ ਲੂਸੀ ਪੋਵਾਲ ਨੂੰ ਸਿੱਖਿਆ ਮੰਤਰੀ, ਐਂਜਲਾ ਰੇਨਰ ਉੱਪ ਪ੍ਰਧਾਨ ਮੰਤਰੀ ਅਤੇ ਹਾਊਸਿੰਗ, ਭਾਈਚਾਰਕ ਅਤੇ ਸਥਾਨਕ ਸਰਕਾਰਾਂ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਬਰਨਹਮ ਦੇ ਮੰਤਰੀ ਮੰਡਲ ਵਿੱਚ ਔਰਤਾਂ ਦੀ ਨੁਮਾਇੰਦਗੀ ਵਧੇਰੇ ਹੈ। ਆਪਣੀ ਨਵੀਂ ਕੈਬਨਿਟ ਟੀਮ ਨਾਲ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਅੱਜ ਲੰਡਨ ਵਿੱਚ ਪਹਿਲੀ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਬਿਜਲੀ ਤੋਂ ਵੈਟ ਹਟਾਉਣ ਸਮੇਤ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੱਚਖੰਡਵਾਸੀ ਬ੍ਰਹਮਗਿਆਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿ... ਅਗਲੀ ਖ਼ਬਰ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਬਰਮਿੰਘਮ ਯੂ.ਕੇ. ਵਿਖੇ ਗੁਰਮਤਿ ਸਮਾਗਮ ’ਚ ਸ਼ਾਮਿ...
Ad Position 24