15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੱਚਖੰਡਵਾਸੀ ਬ੍ਰਹਮਗਿਆਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 22-07-2026
ਨਿਊਯਾਰਕ, 21 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਗੁਰਬਾਣੀ ਦਾ ਸਰਬ-ਸਾਂਝਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਕਾਰਜਸ਼ੀਲ ਕਰਮਸਰ ਇੰਕ. ਵੱਲੋਂ ਐਲਬਨੀ ਵਿਖੇ ਸੱਚਖੰਡਵਾਸੀ ਬ੍ਰਹਮਗਿਆਨੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਅਤੇ ਸੱਚਖੰਡਵਾਸੀ ਬ੍ਰਹਮਗਿਆਨੀ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਅਥਾਹ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਤ ਅਮਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਅਤੇ ਅਸੀਸਾਂ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਐਲਬਨੀ ਦੀ ਧਰਤੀ ਗੁਰਬਾਣੀ ਕੀਰਤਨ ਨਾਲ ਗੂੰਜ ਉੱਠੀ। ਸੰਗਤਾਂ ਨੇ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਕਰਮਸਰ ਇੰਕ. ਦੀ ਸਥਾਪਨਾ ਸੰਤ ਬਾਬਾ ਬਲਜਿੰਦਰ ਸਿੰਘ ਨੇ ਸਾਲ 2012 ਵਿੱਚ ਨਿਊਯਾਰਕ ਵਿਖੇ ਕੀਤੀ ਸੀ। ਸੰਸਥਾ ਦਾ ਮੁੱਖ ਉਦੇਸ਼ ਗੁਰਬਾਣੀ ਦੇ ਮਨੁੱਖਤਾ, ਪ੍ਰੇਮ, ਸੇਵਾ ਅਤੇ ਭਾਈਚਾਰਕ ਸਾਂਝ ਦੇ ਸਰਬ-ਵਿਆਪੀ ਸੰਦੇਸ਼ ਨੂੰ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਪਹੁੰਚਾਉਣਾ ਹੈ। ਇਸੇ ਮਿਸ਼ਨ ਨੂੰ ਸਮਰਪਿਤ ਇਸ ਸਮਾਗਮ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਕਰਮਸਰ ਇੰਕ. ਦੀ ਐਲਬਨੀ, ਅਮਰੀਕਾ ਸਥਿਤ ਟੀਮ ਸੰਤ ਬਲਜਿੰਦਰ ਸਿੰਘ ਵੱਲੋਂ ਆਰੰਭੇ ਮਿਸ਼ਨ ਨੂੰ ਨਿਰੰਤਰ ਅੱਗੇ ਵਧਾ ਰਹੀ ਹੈ। ਟੀਮ ਵੱਲੋਂ ਸੰਤ ਜੀ ਦੀ ‘ਈਸ਼ਰ ਮਾਈਕ੍ਰੋਮੀਡੀਆ’ ਐਪ ਦੀ ਦੇਖਭਾਲ ਅਤੇ ਵਿਕਾਸ, ਗੁਰਬਾਣੀ ਤੇ ਗੁਰਮਤਿ ਦੇ ਸਰਬ-ਸਾਂਝੇ ਸੰਦੇਸ਼ ਦਾ ਪ੍ਰਚਾਰ ਅਤੇ ਨੌਜਵਾਨਾਂ ਨਾਲ ਸਬੰਧਤ ਮਲਟੀਮੀਡੀਆ ਪ੍ਰਾਜੈਕਟਾਂ ਉੱਤੇ ਕੰਮ ਕੀਤਾ ਜਾ ਰਿਹਾ ਹੈ। ਸਮਾਗਮ ਦੌਰਾਨ ਟੀਮ ਨੇ ਸੰਗਤ ਨੂੰ ‘ਈਸ਼ਰ ਮਾਈਕ੍ਰੋਮੀਡੀਆ’ ਐਪ ਵਿੱਚ ਕੀਤੇ ਗਏ ਨਵੇਂ ਸੁਧਾਰਾਂ ਅਤੇ ਤਾਜ਼ਾ ਅਪਡੇਟਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਨੌਜਵਾਨਾਂ ਦੀਆਂ ਦੋ ਆਉਣ ਵਾਲੀਆਂ ਗੁਰਮਤਿ ਸੰਗੀਤ ਕੀਰਤਨ ਐਲਬਮਾਂ ਸਬੰਧੀ ਵੀ ਜਾਣੂ ਕਰਵਾਇਆ ਗਿਆ। ਇਨ੍ਹਾਂ ਦੋਵੇਂ ਐਲਬਮਾਂ ਦਾ ਪ੍ਰਾਜੈਕਟ ਸੰਤ ਬਲਜਿੰਦਰ ਸਿੰਘ ਜੀ ਨੇ ਸਾਲ 2025 ਵਿੱਚ ਆਪਣੇ ਸਰੀਰਕ ਵਿਛੋੜੇ ਤੋਂ ਪਹਿਲਾਂ ਸ਼ੁਰੂ ਕਰਵਾਇਆ ਸੀ। ਟੀਮ ਅਨੁਸਾਰ ਦੋਵੇਂ ਐਲਬਮਾਂ ਬਹੁਤ ਜਲਦੀ ਸੰਗਤ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਸੰਗਤ ਨੂੰ ਕਰਮਸਰ ਇੰਕ. ਦੇ ਸੋਸ਼ਲ ਮੀਡੀਆ ਪੰਨਿਆਂ ਅਤੇ ਯੂਟਿਊਬ ਚੈਨਲ ਨਾਲ ਜੁੜਨ ਦੇ ਨਾਲ ਸੰਸਥਾ ਦੇ ਪ੍ਰਾਜੈਕਟਾਂ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਲਈ KaramsarInc.com ਵੇਖਣ ਦੀ ਅਪੀਲ ਵੀ ਕੀਤੀ ਗਈ। ਸਮਾਗਮ ਦੌਰਾਨ ਸੰਤ ਬਲਜਿੰਦਰ ਸਿੰਘ ਦੇ ਵਿਦਿਆਰਥੀਆਂ ਅਤੇ ਸੇਵਾਦਾਰਾਂ ਭਾਈ ਜਸਦੀਪ ਸਿੰਘ ਪਲਾਹਾ, ਭਾਈ ਹਰਦੀਪ ਸਿੰਘ, ਭਾਈ ਅਮਨਮੀਤ ਸਿੰਘ ਅਤੇ ਬੀਬੀ ਦਿਲਕਿਰਨ ਕੌਰ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕੈਪੀਟਲ ਗੁਰਦੁਆਰਾ ਐਲਬਨੀ ਦੇ ਭਾਈ ਗਿਆਨ ਸਿੰਘ ਅਤੇ ਸੰਤ ਬਲਜਿੰਦਰ ਸਿੰਘ ਦੇ ਸੇਵਾਦਾਰ ਤੇ ਡਾ. ਗੁਰਨਾਮ ਸਿੰਘ ਦੇ ਵਿਦਿਆਰਥੀ ਭਾਈ ਅਰਜਨਵੀਰ ਸਿੰਘ ਐਲਬਨੀ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ।ਨੌਜਵਾਨ ਕੀਰਤਨੀ ਜਥਿਆਂ ਵਿੱਚ ਹਰਜੋਤ ਸਿੰਘ, ਜੀਵਨ ਕੌਰ, ਜਪਨਾ ਕੌਰ, ਅਰੀਜੀਤ ਕੌਰ ਅਤੇ ਹੋਰ ਬੱਚਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਦਾ ਮਨ ਮੋਹ ਲਿਆ। ਰਾੜਾ ਸਾਹਿਬ ਦੇ ਜਥੇ ਵੱਲੋਂ ਭਾਈ ਸੁਖਵਿੰਦਰ ਸਿੰਘ ਜੀ ਅਤੇ ਭਾਈ ਬਾਵਾ ਸਿੰਘ ਨੇ ਕੀਰਤਨ ਦੀ ਸੇਵਾ ਨਿਭਾਈ। ਵਰਜੀਨੀਆ ਤੋਂ ਪਹੁੰਚੇ ਭਾਈ ਸੁਰਜੀਤ ਸਿੰਘ ਨੇ ਕਵੀਸ਼ਰੀ ਰਾਹੀਂ ਸਿੱਖ ਇਤਿਹਾਸ ਅਤੇ ਮਹਾਂਪੁਰਸ਼ਾਂ ਦੇ ਜੀਵਨ ਨਾਲ ਸੰਗਤ ਨੂੰ ਜੋੜਿਆ। ਸਮਾਗਮ ਵਿੱਚ ਵੈਨਕੂਵਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪਿੰਡ ਝੱਮਟ ਦੇ ਬਾਬਾ ਪ੍ਰੀਤਮ ਸਿੰਘ ਪੰਧੇਰ ਨੇ ਵੀ ਸ਼ਮੂਲੀਅਤ ਕੀਤੀ। ਉਹ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੇ ਸੇਵਾਦਾਰ ਹਨ। ਉਨ੍ਹਾਂ ਨੇ ਸਾਧ ਸੰਗਤ ਨਾਲ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬਿਤਾਏ ਪਲਾਂ, ਰੂਹਾਨੀ ਯਾਦਾਂ ਅਤੇ ਆਪਣੇ ਅਨਮੋਲ ਤਜਰਬਿਆਂ ਦੀ ਸਾਂਝ ਪਾਈ। ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ’ਤੇ ਇਸ ਸਮਾਗਮ ਲਈ ਵੈਨਕੂਵਰ ਤੋਂ ਐਲਬਨੀ ਪਹੁੰਚਣ ’ਤੇ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ। ਗੁਰੂ ਕੇ ਲੰਗਰ ਦੀ ਸੇਵਾ ਟੋਰਾਂਟੋ ਦੇ ਨਿੱਝਰ ਪਰਿਵਾਰ ਵੱਲੋਂ ਕੀਤੀ ਗਈ। ਇਸ ਸੇਵਾ ਵਿੱਚ ਭਾਈ ਬਲਬੀਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਤਰਲੋਚਨ ਸਿੰਘ ਅਤੇ ਬੀਬੀ ਦਵਿੰਦਰ ਕੌਰ ਨੇ ਯੋਗਦਾਨ ਪਾਇਆ। ਭਾਈ ਗੁਰਚਰਨ ਸਿੰਘ ਢੱਟ ‘ਸੋਨੂ’ ਤੇ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਢੱਟ ਨੇ ਲੰਗਰ ਦੀਆਂ ਹੋਰ ਸੇਵਾਵਾਂ ਦੇ ਨਾਲ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ। ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚ ਕਰਮਸਰ ਇੰਕ. ਦੀ ਪ੍ਰਧਾਨ ਬੀਬੀ ਜਸਨੀਤ ਕੌਟ ਨੀਟੀ,ਭਾਈ ਜਸਮਿੰਦਰ ਸਿੰਘ ਜੀ ਉੱਭੀ, ਭਾਈ ਗੁਰਮੀਤ ਸਿੰਘ ਨਿੱਝਰ ਅਤੇ ਭਾਈ ਗੁਰਚਰਨ ਸਿੰਘ ਢੱਟ ‘ਸੋਨੂ’ ਸ਼ਾਮਲ ਸਨ। ਭਾਈ ਜਸਮਿੰਦਰ ਸਿੰਘ ਜੀ ਉੱਭੀ ਲਲਤੋਂ,ਅਤੇ ਭਾਈ ਗੁਰਮੀਤ ਸਿੰਘ ਜੀ ਨਿੱਝਰ ਕਰੀਬ 30 ਸਾਲਾਂ ਤੋਂ ਉੱਤਰੀ ਅਮਰੀਕਾ ਵਿੱਚ ਸੰਤ ਬਲਜਿੰਦਰ ਸਿੰਘ ਦੇ ਸਮਰਪਿਤ ਸੇਵਾਦਾਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਸਮਾਗਮ ਦੇ ਹੋਰ ਪ੍ਰਬੰਧਾਂ ਵਿੱਚ ਜਗਮੀਤ ਸਿੰਘ ਨੇ ਵੀ ਅਹਿਮ ਯੋਗਦਾਨ ਪਾਇਆ। ਪ੍ਰਬੰਧਕਾਂ ਨੇ ਭਾਈ ਸਵਰਨ ਸਿੰਘ ਜੀ ਮਠਾੜੂ ਪੱਖੋਵਾਲ ਅਤੇ ਪਰਿਵਾਰ, ਭਾਈ ਰਵਿੰਦਰ ‘ਨਿੱਕ’ ਸਿੰਘ ਜੀ ਪਲਾਹਾ ਬੱਸੀਆਂ ਅਤੇ ਪਰਿਵਾਰ, ਸਿਕੰਦਰ ਸਿੰਘ, ਡਾ. ਬਲਜੀਤ ਸਿੰਘ ਜੀ ਸੱਪਲ ਅਤੇ ਪਰਿਵਾਰ, ਭਾਈ ਰਵੀਨ ਸਿੰਘ ਜੀ ਅਤੇ ਪਰਿਵਾਰ ਸਮੇਤ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਸਾਰੇ ਸੇਵਾਦਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸੰਤ ਬਲਜਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਭਰਾ ਗੁਰਦੀਪ ਸਿੰਘ ਲਾਸ ਏਂਜਲਸ ਤੋਂ, ਭਤੀਜੀ ਡਾ.ਮਨਜੀਤ ਕੌਰ ਅਤੇ ਉਨ੍ਹਾਂ ਦਾ ਪਰਿਵਾਰ ਕੈਲੀਫੋਰਨੀਆ ਤੋਂ, ਭਤੀਜਾ ਜਗਮੀਤ ਸਿੰਘ ਨਿਊਜਰਸੀ/ਐਲਬਨੀ ਤੋਂ, ਭੈਣ ਹਰਵਿੰਦਰ ਕੌਰ ਅਤੇ ਭਾਣਜੀ ਦਲਜੀਤ ਕੌਰ ਕੈਲੀਫੋਰਨੀਆ ਤੋਂ ਅਤੇ ਭਰਾ ਗੋਬਿੰਦਰ ਸਿੰਘ ਲੁਧਿਆਣਾ ਤੋਂ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਦੌਰਾਨ ਕੀਰਤਨ, ਕਵੀਸ਼ਰੀ, ਸੇਵਾ ਅਤੇ ਸਿਮਰਨ ਦਾ ਅਲੌਕਿਕ ਸੁਮੇਲ ਦੇਖਣ ਨੂੰ ਮਿਲਿਆ। ਸੰਗਤਾਂ ਨੇ ਮਹਾਂਪੁਰਸ਼ਾਂ ਵੱਲੋਂ ਦਰਸਾਏ ਨਿਮਰਤਾ, ਨਾਮ-ਸਿਮਰਨ, ਨਿਸ਼ਕਾਮ ਸੇਵਾ ਅਤੇ ਸਰਬੱਤ ਦੇ ਭਲੇ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਲਿਆ। ਸਮਾਗਮ ਦੀ ਸਮਾਪਤੀ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਗੁਰੂ ਕੇ ਅਤੁੱਟ ਲੰਗਰ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ ਵਿਚ ਯਾਦਗਾਰੀ ਹੋ ਨਿਬੜਿਆ ਧਾਰਮਿਕ ਸਮਾਗਮ , 4000 ਤੋਂ ਵੱਧ ਸ਼ਰਧਾਲੂ ਸ਼ਾਮਿਲ ਅਗਲੀ ਖ਼ਬਰ ਯੂ.ਕੇ. ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਵੱਲੋਂ ਕੈਬਨਿਟ ਦਾ ਵਿਸਥਾਰ
Ad Position 24