15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ਼ਿਕਾਗੋ ਵਿਚ ਯਾਦਗਾਰੀ ਹੋ ਨਿਬੜਿਆ ਧਾਰਮਿਕ ਸਮਾਗਮ , 4000 ਤੋਂ ਵੱਧ ਸ਼ਰਧਾਲੂ ਸ਼ਾਮਿਲ

Ad Position 21
No active advertisement
ਅਜੀਤ ਡੈਸਕ 22-07-2026
ਸ਼ਿਕਾਗੋ, 21 ਜੁਲਾਈ (ਕੇਵਲ ਗੁਰਾਇਆ)-ਇੱਥੇ ਵਿਸ਼ਾਲ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ ਵਿਚ 4,000 ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ| ਇਹ ਸਮਾਗਮ ਚਿਨਮਯਾ ਮਿਸ਼ਨ ਦੀ ਸਥਾਪਨਾ ਦੇ 75ਵੇਂ ਵਰ੍ਹੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸੀ| ਸਮਾਗਮ ਵਿਚ ਚਿਨਮਯਾ ਮਿਸ਼ਨ ਦੇ ਗਲੋਬਲ ਮੁਖੀ ਪੂਜਨੀਕ ਸਵਾਮੀ ਸਵਰੂਪਾਨੰਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਹਨੂਮਾਨ ਜੀ ਦੀ ਭਗਤੀ, ਭਗਵਤ ਗੀਤਾ ਦੇ ਸੰਦੇਸ਼ ਅਤੇ ਸਨਾਤਨ ਧਰਮ ਸਬੰਧੀ ਚਾਨਣਾ ਪਾਇਆ| ਇਸ ਮੌਕੇ 31 ਹਵਨ ਕੁੰਡਾਂ ਵਿਚ ਹਵਨ, 21 ਵਾਰ ਹਨੂਮਾਨ ਚਾਲੀਸਾ ਦਾ ਸਮੂਹਿਕ ਪਾਠ, ਰਾਮਾਇਣ ਆਧਾਰਿਤ ਸਭਿਆਚਾਰਕ ਪੇਸ਼ਕਾਰੀਆਂ, ਬੱਚਿਆਂ ਲਈ ਗਤੀਵਿਧੀਆਂ, ਪ੍ਰਦਰਸ਼ਨੀਆਂ, 53 ਤੋਂ ਵੱਧ ਸਟਾਲਾਂ ਅਤੇ ਸ਼ਾਕਾਹਾਰੀ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ| 250 ਤੋਂ ਵੱਧ ਸੇਵਾਦਾਰਾਂ ਦੀ ਸਹਾਇਤਾ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਭਾਗ ਲਿਆ| ਏਸ਼ੀਅਨ ਮੀਡੀਆ ਯੂਐਸਏ ਦੇ ਚੇਅਰਮੈਨ ਸੁਰੇਸ਼ ਬੋਦੀਵਾਲਾ ਨੇ ਕਿਹਾ ਕਿ ਇਹ ਸਮਾਗਮ ਸਨਾਤਨ ਧਰਮ, ਭਾਰਤੀ ਸੰਸਕ੍ਰਿਤੀ ਅਤੇ ਸਮਾਜਕ ਏਕਤਾ ਦਾ ਸ਼ਾਨਦਾਰ ਪ੍ਰਤੀਕ ਬਣਿਆ|
Ad Position 22
No active advertisement
ਪਿਛਲੀ ਖ਼ਬਰ ਕਾਲੇ ਰਿੱਛ ਦੇ ਹਮਲੇ ’ਚ ਇਕ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਸੱਚਖੰਡਵਾਸੀ ਬ੍ਰਹਮਗਿਆਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿ...
Ad Position 24